ਲਹਿਰਾਗਾਗਾ, 29 ਅਪ੍ਰੈਲ (ਅਸ਼ੋਕ ਗਰਗ) - ਲਾਇਨਜ਼ ਕਲੱਬ ਲਹਿਰਾਗਾਗਾ ਦੀ ਮੀਟਿੰਗ ਵਿਚ ਪਿਛਲੇ ਸਾਲ ਦੇ ਪ੍ਰਧਾਨ ਲਾਈਨ ਹਰੀਸ਼ ਕੁਮਾਰ ਹੈਰੀ ਨੇ ਪਿਛਲੇ ਸਾਲ ਦੇ ਕਾਰਜਕਾਲ ਦੀ ਕਾਰਜਕਾਰੀ ਪੇਸ਼ ਕੀਤੀ ਅਤੇ ਖ਼ਜ਼ਾਨਚੀ ਲਾਈਨ ਅਮਰਿੰਦਰ ਨੇ ਹਿਸਾਬ ਦਾ ਲੇਖਾ ਜੋਖਾ ਦਿੱਤਾ ਅਤੇ ਸੈਕਟਰੀ ਲਾਈਨ ਡਾਕਟਰ ਅਭਿਸ਼ੇਕ ਬਾਂਸਲ ਨੇ ਗਤੀਵਿਧੀਆਂ ਬਾਰੇ ਦੱਸਿਆ ਜਿਸ ਤੋਂ ਬਾਦ 2026-27 ਲਈ ਨਵੇਂ ਪ੍ਰਧਾਨ ਦੀ ਚੋਣ ਹੋਈ ਜਿਸ ਵਿਚ ਸਰਬਸੰਮਤੀ ਨਾਲ ਲਾਈਨ ਰਾਹੁਲ ਗਰਗ ਨੂੰ ਪ੍ਰਧਾਨ ਚੁਣਿਆ ਗਿਆ ਜਿਸ ਤੋਂ ਬਾਅਦ ਸੈਕਟਰੀ ਲਈ ਲਾਈਨ ਡਾਕਟਰ ਅਭਿਸ਼ੇਕ ਬਾਂਸਲ ਅਤੇ ਖ਼ਜ਼ਾਨਚੀ ਲਾਈਨ ਸਾਹਿਲ ਗੋਇਲ ਅਤੇ ਮੀਤ ਪ੍ਰਧਾਨ ਲਾਈਨ ਅਮਰਿੰਦਰ ਨੂੰ ਸਾਰੇ ਮੈਂਬਰ ਵੱਲੋਂ ਚੁਣਿਆ ਗਿਆ | ਨਵਨਿਯੁਕਤ ਪ੍ਰਧਾਨ ਲਾਈਨ ਰਾਹੁਲ ਗਰਗ ਨੇ ਵਿਸ਼ਵਾਸ ਦਿਵਾਈਆਂ ਕਿ ਲਾਇਨਜ਼ ਕਲੱਬ ਜਿਸ ਤਰ੍ਹਾਂ ਪਹਿਲਾ ਸਮਾਜ ਸੇਵਾ ਦੇ ਕੰਮ ਕਰਦਾ ਸੀ ਉਸੇ ਤਰ੍ਹਾਂ ਹੀ ਇਲਾਕੇ ਦੀ ਸੇਵਾ ਵਿਚ ਹਾਜ਼ਰ ਰਹੇਗਾ | ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਵੱਲੋਂ ਹਰ ਸਾਲ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ | ਮੀਟਿੰਗ ਵਿਚ ਲਾਈਨ ਹਰੀਸ਼ ਕੁਮਾਰ, ਲਾਈਨ ਹਿਤੇਸ਼ ਸਿੰਗਲਾ, ਲਾਈਨ ਵਿਧੁ ਸ਼ੇਖਰ, ਲਾਈਨ ਅਮਰਿੰਦਰ ਸਿੰਘ, ਲਾਈਨ ਅਭਿਸ਼ੇਕ ਬਾਂਸਲ, ਲਾਈਨ ਸਾਹਿਲ ਗੋਇਲ, ਲਾਈਨ ਪੰਕਜ ਗਰਗ, ਲਾਈਨ ਹਿਮਾਂਸ਼ੂ ਗਰਗ, ਲਾਈਨ ਵਿਵੇਕ ਗਰਗ, ਲਾਈਨ ਅਭਿਸ਼ੇਕ ਕੌਸ਼ਲ ਮੌਜੂਦ ਸਨ |