23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਵਿਰੁੱਧ ਲਹਿਰਾ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਦੀ ਅਗਵਾਈ ਹੇਠ ਮੂਨਕ ਬਿਜਲੀ ਬੋਰਡ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 01-05-2026
ਮੂਨਕ, 30 ਅਪ੍ਰੈਲ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਪੰਜਾਬ ਅੰਦਰ ਮਾੜੀ ਬਿਜਲੀ ਸਪਲਾਈ ਅਤੇ ਬੇਲੋੜੇ ਤੇ ਘੰਟਿਆਂ ਬੱਧੀ ਲਾਏ ਜਾ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਖਾਸ ਕਰ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ | ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਅਤੇ ਅਕਾਲੀ ਦਲ ਵੱਲੋਂ ਕੀਤੇ ਐਲਾਨ ਮੁਤਾਬਕ ਹਲਕਾ ਲਹਿਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਦੀ ਅਗਵਾਈ ਹੇਠ ਮੂਨਕ ਵਿਖੇ ਉਪ ਮੰਡਲ ਦਫ਼ਤਰ ਬਿਜਲੀ ਬੋਰਡ ਦੇ ਗਰਾੳਾੂਡ ਵਿੱਚ ਰੋਸ ਪ੍ਰਦਰਸ਼ਨ ਕੀਤਾ | ਇਸ ਰੋਸ ਪ੍ਰਦਰਸ਼ਨ ਵਿੱਚ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਕੜੈਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਸਮੇਤ ਵੱਡੀ ਗਿਣਤੀ 'ਚ ਲੋਕ ਇਸ ਪ੍ਰਦਰਸ਼ਨ ਵਿੱਚ ਇਕੱਠੇ ਹੋਏ | ਇਸ ਸੰਬੰਧੀ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਸਖ਼ਤ ਗਰਮੀ ਦੌਰਾਨ ਪਿੰਡਾਂ ਸਮੇਤ ਸ਼ਹਿਰਾਂ ਨੂੰ ਪੂਰੀ ਬਿਜਲੀ ਨਾ ਦੇ ਕੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਨੂੰ ਬਿਜਲੀ ਪੱਖੋਂ ਸਰਪ੍ਰਸਤ ਸੂਬਾ ਬਣਾਇਆ ਗਿਆ ਸੀ | ਪਾਵਰ ਪਲਾਂਟ ਲਗਾਏ, ਵਾਧੂ ਬਿਜਲੀ ਪੈਦਾ ਕਰ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਨਾ ਦੇ ਕੇ ਆਮ ਲੋਕਾਂ, ਦੁਕਾਨਦਾਰਾਂ, ਵਰਕਸ਼ਾਪਾਂ, ਇੰਡਸਟਰੀਜ਼ ਅਤੇ ਜਿਨ੍ਹਾਂ ਦੁਕਾਨਦਾਰਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਵੀ ਵਰਗ ਨੂੰ ਬਿਜਲੀ ਕੋਈ ਘਾਟ ਨਹੀਂ ਰਹੀ, ਪਹਿਲ ਦੇ ਅਧਾਰ 'ਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਗਈਆਂ ਅਤੇ ਪਿੰਡ ਸ਼ਹਿਰ ਵਿਕਾਸ ਦੇ ਕੰਮ ਕਰਵਾਏ ਪਰ ਮੌਜੂਦਾ ਸਰਕਾਰ ਸਮੇਂ ਵਿਕਾਸ ਕਾਰਜ ਠੱਪ ਪਏ ਹਨ | ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗੇ ਪਏ ਹਨ | ਸਰਕਾਰ ਖ਼ਰੀਦ ਕਰਨ ਅਤੇ ਕਣਕ ਨੂੰ ਸੰਭਾਲਣ ਵਿੱਚ ਨਾਕਾਮ ਸਾਬਤ ਹੋਈ ਹੈ | ਆਪ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੇ ਉਨ੍ਹਾਂ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਉਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਗਦਾਰ ਕਹਿਣ ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕੀ ਇਨ੍ਹਾਂ ਸਭ ਨੇ ਹੋਰ ਸਟੇਟਾਂ ਤੋਂ ਆ ਕੇ ਇਨ੍ਹਾਂ ਸੀਟਾਂ ਲਈ ਕਰੋੜਾਂ ਰੁਪਏ ਫ਼ੰਡ ਦੇ ਕੇ ਇਹ ਸੀਟਾਂ ਲਈਆਂ ਸਨ | ਇਸ ਲਈ ਉਹ ਆਪਣੀ ਮਰਜ਼ੀ ਅਨੁਸਾਰ ਚਲੇ ਗਏ | ਅਸਲੀ ਗਦਾਰੀ ਤਾਂ ਆਪ ਲੀਡਰਸ਼ਿਪ ਨੇ ਉਨ੍ਹਾਂ ਵਰਕਰਾਂ ਤੇ ਅਹੁਦੇਦਾਰਾਂ ਨਾਲ ਕੀਤੀ ਜੋ ਇਨ੍ਹਾਂ ਸੀਟਾਂ ਲਈ ਮੈਰਿਟ ਅਨੁਸਾਰ ਯੋਗ ਸਨ | ਉਨ੍ਹਾਂ ਆਪ ਸਰਕਾਰ ਨੂੰ ਨਿਕੰਮੀ ਤੇ ਫ਼ੇਲ੍ਹ ਸਰਕਾਰ ਦੱਸਿਆ | ਇਸ ਰੋਸ ਪ੍ਰਦਰਸ਼ਨ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਮਕੌਰੜ ਸਾਹਿਬ, ਸਾਬਕਾ ਚੇਅਰਮੈਨ ਅਤੇ ਲਹਿਰਾ ਹਲਕੇ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਦਲਜੀਤ ਕੌਰ ਭੁੱਲਰ ਰਾਮਪੁਰਾ, ਜ਼ਿਲ੍ਹਾ ਆਗੂ ਕਿ੍ਸ਼ਨ ਗਿੱਲ ਬੂਸੈਹਰਾ, ਸਰਕਲ ਪ੍ਰਧਾਨ ਜਥੇਦਾਰ ਜਗਰਾਜ ਸਿੰਘ ਬਾਗੜੀ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏਧਰਾਣਾ, ਹਲਕਾ ਕੋਆਰਡੀਨੇਟਰ ਯੂਥ ਅਕਾਲੀ ਦਲ ਗੁਰਵਿੰਦਰ ਸਿੰਘ ਸ਼ੇਰਗੜ੍ਹ, ਰਜੇਸ਼ ਕੁਮਾਰ ਬੰਗਾ ਗੁਰਲਾਲ ਸਿੰਘ ਬਾਦਲਗੜ, ਪ੍ਰਧਾਨ ਰਜਿੰਦਰ ਸਿੰਘ ਕੜੈਲ, ਸੁਰਜਮਲ ਗੁਲਾੜੀ, ਸਰਕਲ ਪ੍ਰਧਾਨ ਰਤਨ ਸਿੰਘ ਕਰੋਦਾ, ਸਰਕਲ ਪ੍ਰਧਾਨ ਖਨੌਰੀ, ਜੁਗਰਾਜ ਸਿੰਘ ਬਖੋਰਾ ਸਰਕਲ ਪ੍ਰਧਾਨ ਬਖੋਰਾ, ਜਥੇਦਾਰ ਸੇਵਾ ਸਿੰਘ ਬੱਲਰਾ ਸਰਕਲ ਪ੍ਰਧਾਨ ਬਲਰਾਂ, ਟਹਿਲ ਸਿੰਘ ਮੰਡਵੀ, ਪਰਮਜੀਤ ਜੰਮੂ ਮੰਡਵੀ, ਸਰਬਜੀਤ ਸਿੰਘ ਸੁਰਜਣ ਭੈਣੀ, ਮਨਜੀਤ ਸਿੰਘ ਮਨੀ, ਐਡ ਜਗਦੀਪ ਸਿੰਘ ਸੰਧੂ ਲੇਹਲ ਕਲਾਂ, ਹਰਪ੍ਰੀਤ ਸਿੰਘ ਸੇਖੋਂ, ਸਿਮਰਤ ਸਿੰਘ ਮਕੌਰੜ ਸਾਹਿਬ, ਨਵਜੋਤ ਸਿੰਘ ਮਕੌਰੜ ਸਾਹਿਬ, ਮਲਕੀਤ ਸਿੰਘ ਮਹਾਸਿੰਘ ਵਾਲਾ, ਜਸਵਿੰਦਰ ਸਿੰਘ ਵਿਰਕ, ਕਾਲਾ ਡੂਡੀਆਂ, ਮਨਜੀਤ ਮਨੀ ਸੁਰਜਣ ਭੈਣੀ, ਲਾਲ ਸਿੰਘ ਹਮੀਰਗੜ੍ਹ, ਪਿ੍ਤਪਾਲ ਸਿੰਘ ਨਵਾ ਗਾਓਾ, ਗੁਰਵਿੰਦਰ ਸਿੰਘ ਹੋਤੀਪੁਰ, ਗੁਰਚੈਨ ਸਿੰਘ ਹਮੀਰਗੜ੍ਹ, ਚਰਨਜੀਤ ਸਿੰਘ ਕਾਕਾ ਹਮੀਰਗੜ੍ਹ, ਰਜਿੰਦਰ ਸਿੰਘ ਪ੍ਰਧਾਨ ਕੜੈਲ, ਮਨਿੰਦਰ ਸਿੰਘ ਮਕੌਰੜ ਸਾਹਿਬ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਭਾਰੀ ਬਿਜਲੀ ਕੱਟਾਂ ਖ਼ਿਲਾਫ਼ ਸੁਨਾਮ 'ਚ ਗੂੰਜਿਆ ਰੋਸ, ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ-ਵਿਨਰਜੀਤ ਖਡਿਆਲ <br... ਅਗਲੀ ਖ਼ਬਰ ਸੰਗਰੂਰ ਬੱਸ ਸਟੈਂਡ ਤੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।