21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

'ਆਪ' ਦੀਆਂ ਮਾੜੀਆਂ ਨੀਤੀਆਂ ਕਾਰਨ ਆਗੂ ਪਾਰਟੀ ਛੱਡ ਕੇ ਭਾਜਪਾ ਵਿਚ ਜਾ ਰਹੇ ਹਨ-ਜ਼ਿਲ੍ਹਾ ਪ੍ਰਧਾਨ ਜਿੰਦਲ <br/>

ਭਾਜਪਾ ਦੇ ਨਵੇਂ ਬਣਾਏ ਮੰਡਲ ਪ੍ਰਧਾਨ ਲਛਮਣ ਸੱਚਦੇਵਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਅਤੇ ਹੋਰ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 01-05-2026
ਭਵਾਨੀਗੜ੍ਹ, 30 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪੰਜਾਬ ਵਿਚ ਭਾਜਪਾ ਦਾ ਕਾਫ਼ਲਾ ਦਿਨੋਂ ਦਿਨ ਵਧ ਰਿਹਾ ਹੈ, 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਬਲ ਇੰਜਣ ਸਰਕਾਰ ਬਣਾ ਕੇ ਪੰਜਾਬ ਦਾ ਵੱਡੇ ਪੱਧਰ 'ਤੇ ਵਿਕਾਸ ਕੀਤਾ ਜਾਵੇਗਾ, ਇਹ ਵਿਚਾਰ ਭਾਜਪਾ ਦੇ ਨਵੇਂ ਬਣਾਏ ਮੰਡਲ ਪ੍ਰਧਾਨ ਲਛਮਣ ਦਾਸ ਸੱਚਦੇਵਾ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੰੁਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਸਿਰ ਮਣਾਂ ਮੂਹੀ ਕਰਜ਼ਾ ਚੜ੍ਹਾ ਕੇ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਆਪ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਇਨ੍ਹਾਂ ਦੇ ਆਗੂ ਪਾਰਟੀ ਛੱਡ ਕੇ ਭਾਜਪਾ ਵਿਚ ਜਾ ਰਹੇ ਹਨ | ਇਸ ਮੌਕੇ 'ਤੇ ਉਨ੍ਹਾਂ ਨਵੇਂ ਬਣਾਏ ਮੰਡਲ ਪ੍ਰਧਾਨ ਲਛਮਣ ਦਾਸ ਸੱਚਦੇਵਾ ਨੂੰ ਸਨਮਾਨਿਤ ਕਰਦਿਆਂ ਨਿਯੁਕਤ ਪੱਤਰ ਦਿੱਤਾ | ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ, ਵਾਸਦੇਵ ਆਚਾਰੀਆ, ਅਮਨਦੀਪ ਸਿੰਘ ਪੂਨੀਆ, ਗੁਰਤੇਜ ਸਿੰਘ ਝਨੇੜੀ, ਕਰਨ ਲਹਿਲ, ਗਮੀ ਕਲਿਆਣ, ਪਰਮਜੀਤ ਸ਼ਰਮਾ ਮੰਡਲ ਪ੍ਰਧਾਨ ਘਰਾਚੋਂ ਨੇ ਵੀ ਸੰਬੋਧਨ ਕੀਤਾ | ਸਮਾਗਮ ਦੌਰਾਨ ਰਾਜਿੰਦਰ ਭੂਸ਼ਨ ਸ਼ਾਸਤਰੀ ਅਤੇ ਪੁਸ਼ਪਾ ਸ਼ਾਸਤਰੀ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਉਕਤ ਤੋਂ ਇਲਾਵਾ ਰਾਜਿੰਦਰ ਸੱਚਦੇਵਾ, ਪ੍ਰਸ਼ੋਤਮ ਕਾਂਸਲ, ਵਿਨੋਦ ਹੈਪੀ, ਸੁਰਿੰਦਰ ਕੁਮਾਰ, ਰਾਮੇਸ਼ ਸਿੰਗਲਾ, ਸ਼ਾਮ ਸੱਚਦੇਵਾ, ਰਾਮ ਸੱਚਦੇਵਾ, ਪਵਨ ਕੁਮਾਰ ਸ਼ਰਮਾ, ਹਰਿੰਦਰ ਸ਼ਰਮਾ ਨੀਟਾ, ਨਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭਵਾਨੀਗੜ੍ਹ ਟਰੱਕ ਯੂਨੀਅਨ 'ਚ ਬੀਬੀ ਭਰਾਜ ਦੇ ਵਰਕਰਾਂ ਵੱਲੋਂ ਕੀਤੀ ਗੁੰਡਾਗਰਦੀ ਵਿਰੁੱਧ ਹੋਵੇ ਸਖ਼ਤ ਐਕਸ਼ਨ-ਸੁਨੀਲ ਗੋਇਲ... ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਡਸਕਾ ਨੇ ਸਰਬਸੰਮਤੀ ਨਾਲ ਸੁਖਦੇਵ ਸ਼ਰਮਾ ਨੂੰ ਚੁਣਿਆ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।