12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਲਾਕ ਸ਼ੇਰਪੁਰ ਕਾਂਗਰਸ ਕਮੇਟੀ ਵਲੋਂ ਬਨੀ ਖਹਿਰਾ ਦਾ ਸਨਮਾਨ

ਅਜੀਤ ਡੈਸਕ 03-05-2026
ਸ਼ੇਰਪੁਰ, 2 ਮਈ (ਦਰਸ਼ਨ ਸਿੰਘ ਖੇੜੀ) - ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਵੱਲੋਂ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਐਸ.ਸੀ ਡਿਪਾਰਟਮੈਂਟ ਪੰਜਾਬ ਬਨੀ ਖਹਿਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਅਤੇ ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਬਾਧੇਸ਼ਾ, ਸਾਬਕਾ ਸਰਪੰਚ ਹਾਕਮ ਸਿੰਘ ਗੰਡੇਵਾਲ ਨੇ ਬਨੀ ਖਹਿਰਾ ਨੂੰ ਉਨ੍ਹਾਂ ਦੀ ਇਸ ਨਿਯੁਕਤੀ 'ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਨੀ ਖੈਰਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਸਮੁੱਚੇ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਬੋਲਦਿਆਂ ਬਨੀ ਖਹਿਰਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ | ਮਜ਼ਦੂਰ ਦਿਵਸ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਰਾਬ ਪੀਕੇ ਆਉਣਾ ਸਿੱਧੇ ਤੌਰ ਤੇ ਦਲਿਤਾਂ ਤੇ ਮਜ਼ਦੂਰਾਂ ਦਾ ਨਿਰਾਦਰ ਹੈ | ਉਨ੍ਹਾਂ ਕਿਹਾ ਕਿ ਐਸ.ਸੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੇ ਦਲਿਤਾਂ ਨਾਲ ਕਿਸੇ ਕਿਸਮ ਦਾ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਸੀਨੀਅਰ ਕਾਂਗਰਸੀ ਆਗੂ ਅਮਨਦੀਪ ਸਿੰਘ ਬਾਧੇਸ਼ਾ, ਟਕਸਾਲੀ ਆਗੂ ਪਿਆਰਾ ਸਿੰਘ ਬਾਧੇਸ਼ਾ, ਡਾ. ਲਖਵਿੰਦਰ ਸਿੰਘ ਲੱਖਾ ਟਿੱਬਾ, ਨੀਟਾ ਸਿੰਗਲਾ, ਰਾਮਦਾਸ ਸਿੰਘ, ਨਰੈਣ ਸਿੰਘ ਬਾਜਵਾ, ਇੰਦਰਜੀਤ ਸਿੰਘ ਬੜੀ, ਸਾਬਕਾ ਸਰਪੰਚ ਹਾਕਮ ਸਿੰਘ ਗੰਡੇਵਾਲ, ਹਰਪ੍ਰੀਤ ਸਿੰਘ ਕਾਲਾਬੂਲਾ, ਮਨੀ ਟਿੱਬਾ, ਰਣਜੀਤ ਸਿੰਘ ਹੇੜੀਕੇ, ਮਹੰਤ ਪਾਲ ਦਾਸ, ਸੇਠ ਸਾਧੂ ਰਾਮ ਸ਼ੇਰਪੁਰ, ਚਮਕੌਰ ਸਿੰਘ, ਪਿ੍ੰਸ ਵਿੱਕੀ ਹੇੜੀਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਨਰਸਿੰਗ ਪ੍ਰੀਖਿਆ 'ਚ ਹਾਸਿਲ ਕੀਤੇ ਸਰਵੋਤਮ ਸਥਾਨ ਅਗਲੀ ਖ਼ਬਰ ਪੀ.ਪੀ.ਐੱਸ. ਚੀਮਾ 'ਚ ਮਨਾਇਆ ਮਜ਼ਦੂਰ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।