12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਲੋਕ ਸੱਭਿਆਚਾਰਕ ਮੰਚ ਵਲੋਂ ਕਾਮਰੇਡ ਰਣਜੀਤ ਲਹਿਰਾ ਦੇ ਪਰਿਵਾਰ ਦਾ ਸਨਮਾਨ

ਅਜੀਤ ਡੈਸਕ 03-05-2026
ਲਹਿਰਾਗਾਗਾ, 2 ਮਈ (ਅਸ਼ੋਕ ਗਰਗ) - ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ 'ਕੌਮਾਂਤਰੀ ਮਜ਼ਦੂਰ ਦਿਹਾੜੇ' ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਏ 43ਵੇਂ ਸਮਾਗਮ ਦੌਰਾਨ ਕਾਮਰੇਡ ਰਣਜੀਤ ਲਹਿਰਾ ਨੂੰ ਇਨਕਲਾਬੀ ਲਹਿਰ 'ਚ ਸਾਹਿਤਕ ਅਤੇ ਸਿਆਸੀ ਘਾਲਣਾ ਬਦਲੇ ਗੁਰਸ਼ਰਨ ਕਲਾ ਸਨਮਾਨ ਦਿੱਤਾ ਗਿਆ, ਜੋ ਉਨ੍ਹਾਂ ਦੀ ਸੁਪਤਨੀ ਰਾਜਪਾਲ ਕੌਰ ਅਤੇ ਬੇਟੀ ਅਰਸ਼ਦੀਪ ਅਰਸ਼ੀ ਨੇ ਹਾਸਿਲ ਕੀਤਾ | ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਦੀ ਬੇਟੀ ਡਾ. ਅਰੀਤ, ਮਨਜੀਤ ਕੌਰ ਅÏਲਖ, ਪ੍ਰੋ. ਸੁਪਨਦੀਪ, ਬਿੱਟੂ ਮਾਨਸਾ ਅਤੇ ਮਨਜੀਤ ਸਿੰਘ ਚਾਹਿਲ ਮਾਨਸਾ ਨੇ ਪਲਸ ਮੰਚ ਦੀ ਤਰਫ਼ੋਂ ਇਹ ਸਨਮਾਨ ਭੇਟ ਕੀਤਾ | ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਰਣਜੀਤ ਲਹਿਰਾ ਗੰਭੀਰ ਬਿਮਾਰੀ ਦੇ ਬਾਵਜੂਦ ਅੰਤਿਮ ਸਾਹਾਂ ਤੱਕ ਇਨਕਲਾਬੀ-ਜਮਹੂਰੀ ਲਹਿਰ 'ਚ ਅਡੋਲ ਖੜੇ ਰਹੇ ਅਤੇ ਖਰੀ ਕਮਿਊਨਿਸਟ ਵਿਚਾਰਧਾਰਾ ਦਾ ਪੱਲਾ ਫੜੀ ਰੱਖਿਆ | ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਾਥੀ ਰਣਜੀਤ ਲਹਿਰਾ ਇੱਕ ਅਰਥ ਭਰਪੂਰ ਜ਼ਿੰਦਗੀ ਜਿਊਾਦਿਆਂ ਆਪਣੀਆਂ ਯਾਦਾਂ ਦਾ ਸਰਮਾਇਆ ਸਾਡੇ ਕੋਲ ਛੱਡ ਕੇ ਵਿਦਾ ਹੋਏ ਹਨ |
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ <br/> ਅਗਲੀ ਖ਼ਬਰ ਬਾਬਾ ਮਨਪ੍ਰੀਤ ਸਿੰਘ ਖ਼ਾਲਸਾ ਅਲੀਪੁਰ ਵਾਲਿਆਂ ਨੂੰ ਸਦਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।