12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖਨੌਰੀ ਦੇ ਵਾਰਡ 3 ਅਤੇ 6 ਦੇ ਸਾਂਝੇ ਪਲਾਟ ਦੀ ਬਿਲਡਿੰਗ ਦਾ ਲੈਂਟਰ ਪਾਉਣ ਦਾ ਕੰਮ ਹੋਇਆ ਮੁਕੰਮਲ <br/>

ਅਜੀਤ ਡੈਸਕ 03-05-2026
ਖਨੌਰੀ, 2 ਮਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਵਾਰਡ ਨੰਬਰ 3 ਅਤੇ 6 ਦੇ ਸਾਂਝੇ ਪਲਾਟ ਦੀ ਬਿਲਡਿੰਗ ਦਾ ਅੱਜ ਲੈਂਟਰ ਪਾਉਣ ਦਾ ਕੰਮ ਸਫਲਤਾ ਪੂਰਵਕ ਮੁਕੰਮਲ ਹੋ ਗਿਆ ਹੈ | ਜਿਸ ਪ੍ਰਤੀ ਦੋਵੇਂ ਵਾਰਡਾਂ ਦੇ ਵਾਸੀਆਂ ਵਿੱਚ ਭਾਰੀ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਮੌਕੇ ਮੌਜੂਦ ਕੌਂਸਲਰ ਬਲਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਕਾਂਸਲ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਜੋ ਵਾਅਦਾ ਇਲਾਕਾ ਨਿਵਾਸੀਆਂ ਨਾਲ ਕੀਤਾ ਗਿਆ ਸੀ, ਉਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ | ਸਮੂਹ ਆਗੂਆਂ ਅਤੇ ਹਾਜ਼ਰ ਲੋਕਾਂ ਨੇ ਇਸ ਪ੍ਰਤੀ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਬਰਿੰਦਰ ਗੋਇਲ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ | ਇਸ ਮੌਕੇ ਮਾਸਟਰ ਜੋਗਾ ਸਿੰਘ, ਸੰਦੀਪ ਭੱਟੀ, ਜਸਪਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਡਾਕਟਰ ਸਾਬ ਸਿੰਘ, ਆਸ਼ੂ ਸਿੰਗਲਾ, ਮੱਖਣ ਕੁਮਾਰ, ਮਨਜੀਤ ਸਿੰਘ ਅਰੋੜਾ ਫਰੂਟ ਵਾਲੇ, ਹਰਵਿੰਦਰ ਸਿੰਘ ਸਮੇਤ ਦੋਵੇਂ ਵਾਰਡਾਂ ਦੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਸਰਕਾਰ ਆਉਣ 'ਤੇ ਏਡਿਡ ਸਕੂਲਾਂ ਲਈ ਆਟੋ ਪੈਰਿਟੀ ਲਾਗੂ ਕਰਾਂਗੇ-ਪ੍ਰੋ. ਓਾਕਾਰ ਸਿੰਘ ਸਿੱਧੂ <br/> ਅਗਲੀ ਖ਼ਬਰ ਸੂਲਰ ਘਰਾਟ ਦੇ ਖ਼ਰੀਦ ਕੇਂਦਰਾਂ ਤੋਂ 3.52 ਲੱਖ ਕੁਇੰਟਲ ਕਣਕ ਦੀ ਖ਼ਰੀਦ, 1.75 ਲੱਖ ਕੁਇੰਟਲ ਲਿਫ਼ਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।