01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਪ ਸਰਕਾਰ ਦਾ ਆਪਣੇ ਵਿਧਾਇਕਾ ਤੋਂ ਵਿਸ਼ਵਾਸ ਡਗਮਗਾ ਚੁੱਕਿਆ ਹੈ - ਸੁਨੀਲ ਗੋਇਲ ਡਿੰਪਲ <br/>

ਅਜੀਤ ਡੈਸਕ 04-05-2026
ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਸੁਨੀਲ ਗੋਇਲ ਡਿੰਪਲ, ਜ਼ਿਲ੍ਹਾ ਮੀਤ ਪ੍ਰਧਾਨ ਸੁਰੇਸ਼ ਬੇਦੀ ਨੇ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤਾ ਲਿਆ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦਾ ਆਪਣੇ ਵਿਧਾਇਕਾਂ ਉੱਪਰ ਭਰੋਸਾ ਹਿੱਲ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਸ ਸਰਕਾਰ ਕੋਲ ਭਾਰੀ ਬਹੁਮਤ ਹੈ ਉਸ ਨੂੰ ਵਿਸ਼ਵਾਸ ਮਤ ਪੇਸ਼ ਕਰਨ ਦੀ ਲੋੜ ਪੈ ਰਹੀ ਹੈ | ਇਸ ਮੌਕੇ ਮੌਜੂਦ ਨਿਰਭੈ ਸਿੰਘ ਛੰਨਾ, ਸਤਪਾਲ ਸਿੰਘ ਅਕੋਈ ਨੇ ਕਿਹਾ ਕਿ ਸਰਕਾਰ ਜਨਤਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਆਸੀ ਸਟੰਟ ਕਰ ਰਹੀ ਹੈ | ਪੰਜਾਬ ਦੇ ਲੋਕ ਬਿਜਲੀ, ਪਾਣੀ ਅਤੇ ਰੁਜ਼ਗਾਰ ਵਰਗੇ ਬੁਨਿਆਦੀ ਮੁੱਦਿਆਂ ਉੱਤੇ ਜਵਾਬ ਮੰਗ ਰਹੇ ਹਨ ਪਰ ਸਰਕਾਰ ਸਿਰਫ਼ ਕੁਰਸੀ ਬਚਾਉਣ ਵਿਚ ਹੀ ਮਸਰੂਫ਼ ਹੈ | ਉਨ੍ਹਾਂ ਕਿਹਾ ਕਿ ਜਦ ਕਿਸੇ ਪਰਿਵਾਰ ਦੇ ਮੁਖੀ ਨੂੰ ਆਪਣੇ ਮੈਂਬਰਾਂ ਉੱਤੇ ਹੀ ਭਰੋਸਾ ਨਾ ਰਹੇ ਤਾਂ ਉਹ ਪਰਿਵਾਰ ਜ਼ਿਆਦਾ ਸਮਾਂ ਇਕੱਠਾ ਨਹੀਂ ਰਹਿ ਸਕਦਾ ਹੈ | ਡਿੰਪਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ 1 ਮਈ ਦਾ ਦਿਨ ਆਪ ਸਰਕਾਰ ਦੀ ਫੁੱਟ ਅਤੇ ਬੇਵਸਾਹੀ ਵਜੋਂ ਦਰਜ ਹੋ ਗਿਆ ਹੈ |

ਪਿਛਲੀ ਖ਼ਬਰ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ ਕੀਤੇ ਵਾਧੇ ਖ਼ਿਲਾਫ਼ 'ਆਪ' ਦੇ ਟਰੇਡ ਵਿੰਗ ਨੇ ਸੰਗਰੂਰ ਵਿਚ ਕੀਤਾ ਪ੍ਰਦਰਸ਼ਨ <br/... ਅਗਲੀ ਖ਼ਬਰ ਭਾਜਪਾ ਵਿਚ ਗਏ ਰਾਜ ਸਭਾ ਮੈਂਬਰਾਂ ਨੰੂ ਤੰਗ ਪ੍ਰੇਸ਼ਾਨ ਕਰ ਕੇ ਆਪ ਸਰਕਾਰ ਨੇ ਬਣਾਏ ਅਰਾਜਕਤਾ ਵਾਲੇ ਹਾਲਾਤ - ਪੂਨੀਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।