09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਪੱਧਰੀ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ 29 ਨੰੂ <br/>

ਅਜੀਤ ਡੈਸਕ 10-05-2026
ਸੰਗਰੂਰ, 9 ਮਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਚਮਕ ਭਵਨ ਸੰਗਰੂਰ ਵਿਖੇ ਦੋਹਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਾਮਰੇਡ ਗੁਰਮੇਲ ਸਿੰਘ ਉੱਪਲੀ ਅਤੇ ਕਾਮਰੇਡ ਭਰਪੂਰ ਸਿੰਘ ਦੁੱਗਾਂ ਕੁਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਚਮਕੌਰ ਸਿੰਘ ਖੇੜੀ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਕਾਨੂੰਨ ਖ਼ਤਮ ਕਰ ਕੇ ਨਵਾਂ ਬਿੱਲ ਬੀ ਵੀ ਜੀ ਰਾਮ ਜੀ ਪਾਸ ਕੀਤਾ ਗਿਆ ਹੈ | ਜਿਸ ਤਰ੍ਹਾਂ ਕਿ ਮਗਨਰੇਗਾ ਕਾਨੂੰਨ ਬਹਾਲ ਕਰਨਾ, ਬਿਜਲੀ ਬਿੱਲ ਵਾਪਸ ਕਰਨਾ, ਬੀਜ ਬਿਲ ਵਾਪਸ ਲੈਣਾ, ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨਾ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣੇ, ਖੇਤ ਮਜ਼ਦੂਰਾਂ ਅਤੇ ਹੋਰ ਗ਼ਰੀਬਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣੇ, ਮੁਕਤ ਵਪਾਰ ਸੰਧੀ ਰੱਦ ਰੱਦ ਕਰਨ ਸਬੰਧੀ, ਰੈਲੀ ਅਤੇ ਮੁਜ਼ਾਹਰਾ ਵੱਡੀ ਗਿਣਤੀ ਵਿੱਚ ਹੁੰਮ ਕੇ ਪਹੁੰਚ ਰਹੇ ਹਨ | ਇਸ ਰੈਲੀ ਵਿੱਚ ਕੇਂਦਰ ਵੱਲੋਂ ਕਾਮਰੇਡ ਅਸ਼ੋਕ ਧਾਵਲੇ ਪ੍ਰਧਾਨ ਆਲ ਇੰਡੀਆ ਕੁੱਲ ਹਿੰਦ ਕਿਸਾਨ ਸਭਾ,ਅਤੇ ਕਾਮਰੇਡ ਬਿਕਰਮ ਸਿੰਘ ਜੁਆਇੰਟ ਸਕੱਤਰ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ | ਇੱਕ ਬਹੁਤ ਹੀ ਮਾੜੀ ਗੱਲ ਇਹ ਹੈ ਕਿ ਮਜ਼ਦੂਰਾਂ ਤੇ ਜੋ ਕੁਹਾੜਾ ਚਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜੋ ਦਿਹਾੜੀ ਅੱਠ ਘੰਟੇ ਕਰਦੇ ਸਨ ਹੁਣ ਉਹ ਮਜ਼ਦੂਰਾਂ ਤੋਂ 12 ਘੰਟੇ ਦਾ ਕੰਮ ਲਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਕਾਮਰੇਡ ਹਰਬੰਸ ਸਿੰਘ ਨਮੋਲ, ਜੋਗਿੰਦਰ ਬੱਧਣ, ਜੀਤ ਸਿੰਘ ਘਰਾਚੋਂ, ਸ਼ਿੰਗਾਰਾ ਸਿੰਘ ਬਲਿਆਲ, ਜੋਗਾ ਸਿੰਘ ਉੱਪਲੀ, ਸ਼ੇਰਾ ਸਿੰਘ ਬਲਵਾੜ, ਇੰਦਰਜੀਤ ਸਿੰਘ ਛੰਨਾ, ਬਲਜਿੰਦਰ ਕੌਰ ਬਡਰੁੱਖਾਂ, ਸੁਰਜੀਤ ਸਿੰਘ, ਪ੍ਰਗਾਸ਼ ਸਿੰਘ ਛੰਨਾ, ਮਿੱਠਾ ਸਿੰਘ ਬਡਰੁੱਖਾਂ, ਮਾਸਟਰ ਅਜਮੇਰ ਸਿੰਘ, ਰਣਜੀਤ ਸਿੰਘ ਖੁਰਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੰਗਾ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਦੇਵੇਗੀ 12 ਨੂੰ ਪੰਜਾਬ ਅੰਦਰ ਸਹਿਕਾਰੀ ਬੈਂਕਾਂ ਅੱਗੇ ਧਰਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।