11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੰਗਰੂਰ ਦਾ ਪੁਰਾਣਾ ਮਾਲਖ਼ਾਨਾ ਢਾਹ ਕੇ ਬਣੇਗੀ ਖੁੱਲ੍ਹੀ ਪਾਰਕਿੰਗ <br/>

ਅਜੀਤ ਡੈਸਕ 11-05-2026
ਸੰਗਰੂਰ, 10 ਮਈ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਨਵੇਂ ਬਾਰ ਚੈਂਬਰ ਦੇ ਨਾਲ ਲੱਗਦਾ ਪੁਰਾਣਾ ਮਾਲਖ਼ਾਨਾ ਢਾਹੁਣਾ ਸ਼ੁਰੂ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਕਰੀਬਨ 2800 ਗਜ਼ ਸਥਾਨ ਉੱਤੇ ਖੁੱਲ੍ਹੀ ਪਾਰਕਿੰਗ ਬਣਾਈ ਜਾਵੇਗੀ ਜਿਸ ਵਿਚ 84 ਕਾਰਾਂ ਅਤੇ 150 ਦੋਪਹੀਆਂ ਵਾਹਨ ਖੜ੍ਹ ਸਕਣਗੇ | ਅਗਸਤ ਤੋਂ ਪਹਿਲਾਂ ਬਣਨ ਵਾਲੀ ਇਸ ਪਾਰਕਿੰਗ ਨਾਲ ਸੜਕਾਂ ਉੱਤੇ ਖੜ੍ਹਦੇ ਵਾਹਨਾਂ ਨੰੂ ਰਾਹਤ ਮਿਲੇਗੀ | ਇਸੇ ਤਰ੍ਹਾਂ ਸੈਸ਼ਨ ਹਾਊਸ ਤੋਂ ਬਨਾਸਰ ਬਾਗ਼ ਤੱਕ ਖੰਡਰ ਹੋ ਚੁੱਕੀਆਂ ਕੋਠੀਆਂ ਵਾਲੀ ਜਗ੍ਹਾ ਉੱਤੇ ਜੁਡੀਸ਼ੀਅਲ ਅਧਿਕਾਰੀਆਂ ਲਈ ਦੋ ਕੋਠੀਆਂ ਦੀ ਉਸਾਰੀ ਕੀਤੀ ਜਾਣੀ ਹੈ ਅਤੇ ਇਹ ਕੰਮ ਅਗਲੇ ਦੋ ਮਹੀਨੇ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ | ਇਸ ਸਮੇਂ ਇਸ ਖੰਡਰਾਤ ਜਗ੍ਹਾ ਵਿੱਚ ਨਸ਼ੇੜੀ ਆਮ ਘੁੰਮਦੇ ਅਤੇ ਨਸ਼ਾ ਕਰਦੇ ਵੇਖੇ ਜਾ ਸਕਦੇ ਹਨ | ਕਿਸੇ ਸਮੇਂ ਇੱਥੇ ਸੀਨੀਅਰ ਅਧਿਕਾਰੀਆਂ ਦੀਆਂ ਕੋਠੀਆਂ ਹੁੰਦੀਆਂ ਸਨ | ਵਰਨਣਯੋਗ ਹੈ ਕਿ ਇਸ ਸਮੇਂ ਲਗਪਗ ਅੱਧੀ ਦਰਜਨ ਜੁਡੀਸ਼ੀਅਲ ਅਧਿਕਾਰੀ ਕਿਰਾਏ ਦੀਆਂ ਕੋਠੀਆਂ ਵਿੱਚ ਰਹਿ ਰਹੇ ਹਨ | ਸੂਤਰਾਂ ਅਨੁਸਾਰ ਸਥਾਨਕ ਪਟਿਆਲਾ ਗੇਟ ਬਾਜ਼ਾਰ ਵਿੱਚ ਕੰਚ ਘਰ ਵਿਖੇ ਵੀ ਜੁਡੀਸ਼ੀਅਲ ਅਧਿਕਾਰੀਆਂ ਲਈ ਤਿੰਨ ਕੋਠੀਆਂ ਬਣ ਸਕਦੀਆਂ ਹਨ ਪਰ ਅਜੇ ਇਸ ਦਾ ਫ਼ੈਸਲਾ ਕੀਤਾ ਜਾਣਾ ਬਾਕੀ ਹੈ |

ਪਿਛਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਦੇ ਭਖਵੇਂ ਮੁੱਦੇ ਨੰੂ ਲੈ ਕੇ ਕਿਸਾਨ ਯੂਨੀਅਨ ਨੇ ਕੀਤੀ ਕਨਵੈੱਨਸ਼ਨ <br/> ਅਗਲੀ ਖ਼ਬਰ ਸੰਗਰੂਰ 'ਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਵਿੱਚ 'ਆਪ' ਨੇ ਘੇਰਿਆ ਭਾਜਪਾ ਦਫ਼ਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।