12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਸਾਹਿਤ ਸਭਾ ਪੰਜਾਬ ਵੱਲੋਂ ਸਮਾਰੋਹ <br/>

ਅਜੀਤ ਡੈਸਕ 12-05-2026
ਮਲੇਰਕੋਟਲਾ, 11 ਮਈ (ਮੁਹੰਮਦ ਹਨੀਫ਼ ਥਿੰਦ) - ਮਾਂ ਬੋਲੀ ਪੰਜਾਬੀ ਸਾਹਿਤ ਸਭਾ ਪੰਜਾਬ ਵੱਲੋਂ ਉਰਦੂ ਅਕੈਡਮੀ ਮਲੇਰਕੋਟਲਾ ਦੇ ਸਹਿਯੋਗ ਨਾਲ ਪ੍ਰਧਾਨ ਜਸਪ੍ਰੀਤ ਕੌਰ ਗੁਰਨਾ ਦੀ ਪ੍ਰਧਾਨਗੀ ਅਤੇ ਸਰਪ੍ਰਸਤ ਹਰਦੀਪ ਸਿੰਘ ਰਾਜੂ ਮੰਡੇਰ ਦੀ ਯੋਗ ਰਹਿਨੁਮਾਈ ਹੇਠ ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ ਪਹਿਲਾ ਸਾਹਿਤਿਕ ਸਮਾਰੋਹ ਕਰਵਾਇਆ ਗਿਆ | ਇਸ ਸਾਹਿਤਿਕ ਸਮਾਰੋਹ ਵਿਚ ਜਸਪ੍ਰੀਤ ਕੌਰ ਗੁਰਨਾ ਦੀ ਸੰਪਾਦਕੀ ਹੇਠ 'ਮੈਂ ਤੇਰੇ ਸੰਗ', 'ਮਾਂ ਦੀ ਦੁਨੀਆ' ਸਾਂਝੇ ਕਾਵਿ ਸੰਗ੍ਰਹਿ, ਜਸਪ੍ਰੀਤ ਕੌਰ ਗੁਰਨਾ, ਜਸਵੰਤ ਗਰੇਵਾਲ ਅਤੇ ਦਿਲਪ੍ਰੀਤ ਗੁਰੀ ਦੀ ਸੰਪਾਦਕੀ ਹੇਠ 'ਅÏਰਤ ਕੀ ਚਾਹੁੰਦੀ ਹੈ', ਹਰਦੀਪ ਸਿੰਘ ਰਾਜੂ ਮੰਡੇਰ ਦਾ ਨਾਵਲ 'ਰੂਹ-ਏ-ਸਫ਼ਰ (ਸਕੂਨ-ਏ-ਕਲਮ)', ਅਤੇ ਗੁਰਮੇਜਰ ਸਿੰਘ ਮੇਜਰ ਦਾ ਕਾਵਿ ਸੰਗ੍ਰਹਿ 'ਇਕ ਚੰਨ ਦੋ ਸੂਰਜ', ਕੁੱਲ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ | ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸ਼ਮੂਲੀਅਤ ਕੀਤੀ | ਸਮਾਰੋਹ ਦੌਰਾਨ ਪ੍ਰਧਾਨਗੀ ਮੰਡਲ ਵਿਚ ਸਾਹਿਤ ਜਗਤ ਦੀਆਂ ਸਿਰਮੌਰ ਸ਼ਖਸੀਅਤਾਂ ਡ. ਗੁਰਚਰਨ ਕੌਰ ਕੋਚਰ, ਕਹਾਣੀਕਾਰ ਜਸਵੀਰ ਰਾਣਾ, ਰਣਜੀਤ ਸਿੰਘ ਧੂਰੀ, ਮੂਲ ਚੰਦ ਸ਼ਰਮਾ, ਸਰਬਜੀਤ ਕੌਰ ਢਿੱਲੋਂ, ਬਲਦੇਵ ਸਿੰਘ ਧਾਲੀਵਾਲ, ਕਿੰਦਾ ਜਵਾਹਰਕੇ ਅਤੇ ਰੁਪਿੰਦਰ ਕੌਰ ਨੇ ਹਿੱਸਾ ਲਿਆ | ਸਮਾਰੋਹ ਵਿਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ 'ਚੋਂ ਲਗਭਗ 100 ਦੇ ਕਰੀਬ ਲੇਖਕ ਸਾਹਿਬਾਨਾਂ ਨੇ ਹਿੱਸਾ ਲੈਂਦਿਆਂ ਆਪਣੀਆਂ ਰਚਨਾਵਾਂ ਮਾਂ ਬੋਲੀ ਪੰਜਾਬੀ ਸਾਹਿਤ ਸਭਾ ਦੇ ਮੰਚ ਤੋਂ ਪੇਸ਼ ਕਰਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ | ਇਸ ਸਾਹਿਤਿਕ ਸਮਾਰੋਹ ਵਿਚ ਨਿਗਰ ਵਿਚਾਰ ਵਟਾਂਦਰਾ ਸਾਂਝਾ ਹੋਇਆ, ਖ਼ਾਸ ਕਰਕੇ ਮਾਂ ਬੋਲੀ ਤੇ ਮਾਂ ਦੀ ਮਮਤਾ ਨਾਲ ਲਬਰੇਜ਼ ਰਚਨਾਵਾਂ ਇਸ ਕਾਵਿ ਸੰਮੇਲਨ ਦੀ ਖਿੱਚ ਦਾ ਕੇਂਦਰ ਰਹੀਆਂ | ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਸਤਿੰਦਰ ਪਾਲ ਕੌਰ ਮੰਡੇਰ ਅਤੇ ਗੁਰਦੀਪ ਸਿੰਘ ਭਾਵਾਂ ਨੇ ਬਾਖ਼ੂਬੀ ਢੰਗ ਨਾਲ ਨਿਭਾਈ, ਇਸ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਭਾ ਦੇ ਮੈਂਬਰ ਆਸਿਫ ਅਲੀ ਮਹਿੰਦਰੂ, ਰੁਪਿੰਦਰ ਸਿੰਘ ਨਿਵਾਹੂ, ਗੁਰਮੇਜਰ ਸਿੰਘ ਮੇਜਰ ਅਤੇ ਜਸਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਰਾਜ ਕੁਮਾਰ ਸ਼ਰਮਾ, ਸਮਸ਼ੇਰ ਸਿੰਘ ਮੱਲੀ, ਜਸਵੰਤ ਗਰੇਵਾਲ, ਸਤਵਿੰਦਰ ਸਿੰਘ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਜੋਤੀ ਬਜਾਜ ਨੂਰ, ਡਾ. ਜੈ ਭਗਵਾਨ, ਰੂਬੀਨਾ ਖ਼ਾਨ, ਜ਼ਮੀਰ ਅਲੀ ਜ਼ਮੀਰ, ਸਤਨਾਮ ਸਿੰਘ ਅਬੋਹਰ, ਮਨਜੀਤ ਮਰਜਾਣਾ, ਮਨਜੀਤ ਕੌਰ ਸੰਧੂ, ਮੰਨਤ ਢੀਂਡਸਾ, ਕੁਲਦੀਪ ਸਿੰਘ ਦੀਪ, ਵਿਰਕ ਸਹਿਣਾ ਨਿਰਮਲ ਕੌਰ ਹੰਜਰਾ, ਗੁਰਪ੍ਰੀਤ ਕੌਰ ਬਠਿੰਡਾ, ਜਸਵੀਰ ਫੀਰਾ ਅਤੇ ਪਰਗਟ ਗਿੱਲ ਬਾਗੀ ਆਦਿ ਕਲਮਕਾਰਾਂ ਨੇ ਸਮਾਰੋਹ 'ਚ ਹਿੱਸਾ ਲੈ ਕੇ ਹੋਰ ਵੀ ਸੁੰਦਰ ਬਣਾ ਦਿੱਤਾ |

ਪਿਛਲੀ ਖ਼ਬਰ ਭਾਜਪਾ ਦੇ ਸੈਂਕੜੇ ਵਰਕਰ ਅੱਜ ਭਗਵੰਤ ਮਾਨ ਖ਼ਿਲਾਫ਼ ਰੋਸ ਮਾਰਚ ਕਰਨ ਉਪਰੰਤ ਘੇਰਨਗੇ ਐਸ.ਐਸ.ਪੀ. ਸੰਗਰੂਰ ਦਾ ਦਫ਼ਤਰ <br... ਅਗਲੀ ਖ਼ਬਰ ਗਿਆਨਸ਼ ਗਲੋਬਲ ਸਕੂਲ ਸਲੇਮਪੁਰ 'ਚ ਅਹੁਦਾ ਸੰਭਾਲਣ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।