12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਕਾਲ ਅਕੈਡਮੀ ਨੇ ਗਤਕਾ ਮੁਕਾਬਲਾ ਜਿੱਤ ਕੇ ਮਾਰੀ ਬਾਜ਼ੀ <br/>

ਅਜੀਤ ਡੈਸਕ 12-05-2026
ਧਰਮਗੜ੍ਹ, 11 ਮਈ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਵਿਖੇ ਕੁੜੀਆਂ ਦੇ ਜ਼ੋਨ ਪੱਧਰੀ ਅੰਤਰ ਅਕੈਡਮੀ 14 ਸਾਲ, 17 ਸਾਲ ਤੋਂ ਘੱਟ ਉਮਰ ਵਰਗ ਦੇ ਗਤਕਾ ਮੁਕਾਬਲੇ ਕਰਵਾਏ ਗਏ | ਉਕਤ ਗਤਕਾ ਮੁਕਾਬਲੇ 'ਚ ਅਕਾਲ ਅਕੈਡਮੀ ਬੇਨੜਾ, ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ, ਅਕਾਲ ਅਕੈਡਮੀ ਫਫੜੇ ਭਾਈ ਕੇ ਅਤੇ ਅਕਾਲ ਅਕੈਡਮੀ ਉੱਭਿਆ ਦੀਆਂ ਟੀਮਾਂ ਨੇ ਵਧ ਚੜ ਕੇ ਭਾਗ ਲਿਆ | ਇਸ ਮੁਕਾਬਲੇ ਚੋ ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਦੀਆਂ ਅੰਡਰ-14 ਅਤੇ ਅੰਡਰ-17 ਸਾਲਾਂ ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਇੰਟਰ ਜ਼ੋਨ ਗਤਕਾ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ | ਅੰਡਰ-17 ਸਾਲ ਵਰਗ 'ਚ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ ਸਥਾਨ ਅਤੇ ਅੰਡਰ-14 ਸਾਲ ਵਰਗ ਵਿੱਚ ਅਕਾਲ ਅਕੈਡਮੀ ਉੱਭਿਆ, ਅਕਾਲ ਅਕੈਡਮੀ ਫਫੜੇ ਭਾਈ ਕੇ ਦੀ ਟੀਮ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ | ਅਕੈਡਮੀ ਪਿ੍ੰਸੀਪਲ ਅਨੁਰਾਧਾ ਬੱਬਰ ਨੇ ਜੇਤੂ ਖਿਡਾਰੀਆਂ ਅਤੇ ਗਤਕਾ ਕੋਚ ਜਗਦੀਪ ਸਿੰਘ ਨੂੰ ਮਾਣਮੱਤੀ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਅਕਾਲ ਅਕੈਡਮੀਆਂ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਯਾਦਵਿੰਦਰ ਸ਼ਰਮਾ ਨੇ ਇੰਪਰੂਵਮੈਂਟ ਟਰੱਸਟ ਦੇ ਈ.ਓ. ਵਜੋਂ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸਮਾਜ ਸੇਵੀ ਰਾਓ ਨੇ ਸੜਕ ਉੱਤੇ ਲੱਗੇ ਬੋਰਡ ਨੂੰ ਦਰੁਸਤ ਕਰਵਾਉਣ ਲਈ ਭਾਸ਼ਾ ਵਿਭਾਗ ਤੱਕ ਕੀਤੀ ਪਹੁੰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।