ਦਿੜ੍ਹਬਾ ਮੰਡੀ, 11 ਮਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਡੈਲੀਗੇਟ ਇਜਲਾਸ ਦਿੜ੍ਹਬਾ ਵਿਖੇ ਹੋਇਆ | ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਪੰਜਾਬ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ, ਬੋਘ ਸਿੰਘ ਅਤੇ ਮੇਹਰ ਸਿੰਘ ਥੇਰੀ ਸਾਹਿਬ ਨੇ ਕੀਤੀ | ਇਜਲਾਸ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਭਾਦਸੋਂ, ਜਰਨਲ ਸਕੱਤਰ ਗੁਰਤੇਜ ਸਿੰਘ ਡਸਕਾ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੌਲੀਆਂ, ਮੀਤ ਪ੍ਰਧਾਨ ਨਿੱਕਾ ਸਿੰਘ ਸਾਦੀਹਾਰੀ, ਜ਼ਿਲ੍ਹਾ ਖਜਾਨਚੀ ਕਸ਼ਮੀਰ ਸਿੰਘ, ਪ੍ਰੈਸ ਸਕੱਤਰ ਜੱਗੀ ਸਿੰਘ ਭੁਟਾਲ, ਜਗਵਿੰਦਰ ਸਿੰਘ ਨੂੰ ਸਾਲਾਹਕਾਰ ਸਰਬਸੰਮਤੀ ਨਾਲ ਬਣਾਇਆ ਗਿਆ | ਡੈਲੀਗੇਟ ਇਜਲਾਸ ਵਿੱਚ ਤਿੰਨ ਬਲਾਕਾਂ ਨੇ ਭਾਗ ਲਿਆ ਬਲਾਕ ਪ੍ਰਧਾਨ ਗੁਰਲਾਲ ਸਿੰਘ ਲਹਿਰਾਗਾਗਾ, ਬਲਾਕ ਦਿੜ੍ਹਬਾ ਪ੍ਰਧਾਨ ਸੁਖਚੈਨ ਸਿੰਘ ਅਤੇ ਬਲਾਕ ਭਵ ਪ੍ਰਧਾਨ ਕਰਨੈਲ ਸਿੰਘ ਅਤੇ 35 ਤੋਂ ਵੱਧ ਇਕਾਈ ਪ੍ਰਧਾਨ ਨੇ ਭਾਗ ਲਿਆ |