ਲਹਿਰਾਗਾਗਾ, 11 ਮਈ (ਅਸ਼ੋਕ ਗਰਗ) - ਅੰਤਰਰਾਸ਼ਟਰੀ ਮਾਂ ਦਿਵਸ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਆਡੀਟੋਰੀਅਮ ਵਿਚ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਕਰਵਾਏ ਗਏ ਮੁਕਾਬਲਿਆਂ ਵਿਚੋਂ ਅਮਨਦੀਪ ਕੌਰ ਭੁਟਾਲ ਨੇ ਸਟਾਇਲਿਸ਼ ਮਾਂ, ਵੀਰਪਾਲ ਕੌਰ ਰਾਮਗੜ੍ਹ ਨੇ ਵਧੀਆ ਐਕਸਪ੍ਰੈਸ਼ਨ, ਸ਼ਾਲੂ ਸਿੰਗਲਾ ਕਾਇਆ ਨੂੰ ਆਰਟਿਸਟਿਕ ਮਾਂ, ਗਗਨਦੀਪ ਕੌਰ ਲਹਿਰਾ ਨੂੰ ਗੇਰੇਸੀਇਸ ਮਾਂ, ਪਿੰਕੀ ਲਹਿਰਾ ਨੂੰ ਨਾਇਟਗੇਲ ਮਾਂ, ਨੀਸ਼ੂ ਰਾਣੀ ਨੂੰ ਚਾਰਮਿੰਗ ਮਾਂ, ਰੇਖਾ ਰਾਣੀ ਅਤੇ ਕਵਿਤਾ ਰਾਣੀ ਨੂੰ ਸੁਪਰ ਮਾਂ, ਜਸਵੀਰ ਕੌਰ ਛਾਹੜ ਨੂੰ ਡਾਂਸਿੰਗ ਮਾਂ, ਨਵਰੂਪ ਕੌਰ ਨੂੰ ਗਰੋਗਿਅਸ ਮਾਂ, ਅੰਮਿ੍ਤਪਾਲ ਕੌਰ ਲਹਿਲ ਨੂੰ ਅੋਡਏਬਲ ਮਾਂ, ਸਰਬਜੀਤ ਕੌਰ ਲਹਿਲ ਨੂੰ ਮੈਗੇਨਿਟ ਮਾਂ, ਰੀਤੂ ਬਾਲਾ ਲਦਾਲ ਨੂੰ ਗੇਰੇਸੀਅਸ ਮਾਂ, ਰਾਜਵਿੰਦਰ ਕੌਰ ਨੂੰ ਡਾਂਸਿੰਗ ਮਾਂ, ਵਿਮਲਾ ਕੌਰ ਨੂੰ ਲਵਿੰਗ ਮਾਂ, ਮਨਪ੍ਰੀਤ ਕੌਰ ਨੂੰ ਚਾਰਮਿੰਗ ਮਾਂ, ਹਰਵੀਰ ਕੌਰ ਨੂੰ ਕਰੇਜੀਅਸ ਮਾਂ ਅਤੇ ਸੰਦੀਪ ਕੌਰ ਨੂੰ ਸਮਰਾਟ ਮਾਂ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਮੰਚ ਸੰਚਾਲਨ ਮੈਡਮ ਮਧੂ ਅਤੇ ਪਿੰਕੀ ਨੇ ਕੀਤਾ | ਇਸ ਮੌਕੇ ਅਮਨ ਢੀਂਡਸਾ ਅਤੇ ਪਿ੍ੰਸੀਪਲ ਫੈਲਵੀਂ ਡੇਵਿਡ ਨੇ ਮਾਂ ਦੀ ਮਹੱਤਤਾ ਬਾਰੇ ਦੱਸਿਆ | ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਸੰਬੋਧਨ ਕਰਦਿਆਂ ਆਪਣੇ ਰਿਸ਼ਤਿਆਂ ਦੀ ਮਹੱਤਤਾ ਅਤੇ ਪਿਆਰ, ਸਤਿਕਾਰ ਨੂੰ ਇਜ਼ਹਾਰ ਕਰਨ ਬਾਰੇ ਕਿਹਾ | ਭਾਗ ਲੈਣ ਵਾਲੀਆਂ ਮਾਵਾਂ ਨੇ ਨੱਚ, ਗਾ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ |