21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨੰਨ੍ਹੇ ਮੁੰਨਿਆਂ ਨੇ ਮਨਾਇਆ ਨਰਸਿੰਗ ਦਿਵਸ <br/>

ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਸੁਖਵਿੰਦਰ ਸਿੰਘ ਫੁੱਲ) - ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ 'ਤੇ ਸੰਗਰੂਰ ਦੇ ਪ੍ਰਸਿੱਧ 'ਦਾ ਗ੍ਰੈਡ ਪ੍ਰੀ ਸਕੂਲ' ਵੱਲੋਂ ਬੱਚਿਆਂ ਲਈ ਇੱਕ ਵਿਸ਼ੇਸ਼ ਸਿੱਖਿਆਤਮਕ ਸਮਾਰੋਹ ਕੀਤਾ ਗਿਆ | ਇਸ ਮੌਕੇ ਨੰਨ੍ਹੇ-ਮੁੰਨਿਆ ਨੂੰ ਲਾਗਲੇ ਨਿੱਜੀ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ, ਜਿੱਥੇ ਡਾ. ਸੁਮਨ ਗਰੇਵਾਲ ਅਤੇ ਡਾ. ਇਸ਼ਾ ਗਰੇਵਾਲ ਵੱਲੋਂ ਬੱਚਿਆਂ ਦਾ ਬਹੁਤ ਹੀ ਪਿਆਰ ਨਾਲ ਸਵਾਗਤ ਕੀਤਾ ਗਿਆ | ਡਾਕਟਰਾਂ ਨੇ ਬੱਚਿਆਂ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਦਿਨ ਮਹਾਨ ਸੇਵਾ-ਭਾਵ ਸ਼ਖ਼ਸੀਅਤ ਫਲੋਰੈਂਸ ਨਾਇਟਗੇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ | ਬੱਚਿਆਂ ਨੇ ਐਂਬੂਲੈਂਸ ਨੂੰ ਨੇੜੇ ਤੋਂ ਦੇਖਿਆ, ਉਸ ਦਾ ਸਾਇਰਨ ਸੁਣਿਆ ਅਤੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੂੰ ਬੜੇ ਸਾਧਾਰਣ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਕਿ ਐਮਰਜੈਂਸੀ ਹਾਲਤਾਂ ਵਿੱਚ ਡਾਕਟਰ ਅਤੇ ਨਰਸ ਕਿਸ ਤਰ੍ਹਾਂ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ | ਇਸ ਦੌਰੇ ਰਾਹੀਂ ਬੱਚਿਆਂ ਨੇ ਸਮਝਿਆ ਕਿ ਹਸਪਤਾਲ ਡਰ ਦੀ ਥਾਂ ਨਹੀਂ, ਸਗੋਂ ਸਾਡੀ ਦੇਖਭਾਲ ਅਤੇ ਸਹਾਇਤਾ ਕਰਨ ਵਾਲੀ ਜਗ੍ਹਾ ਹੈ | ਨਿੱਕੇ ਬਾਲਾਂ ਨੇ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਨੂੰ ਫੁੱਲਾਂ ਦੇ ਗੁਲਦਸਤੇ, ਨਰਸ ਦਿਵਸ ਟੈਗ, ਨਰਸ ਕੈਪ ਅਤੇ ਆਪਣੇ ਹੱਥਾਂ ਨਾਲ ਬਣਾਏ ਤੋਹਫ਼ੇ ਭੇਟ ਕਰਕੇ ਆਪਣਾ ਪਿਆਰ ਅਤੇ ਧੰਨਵਾਦ ਪ੍ਰਗਟ ਕੀਤਾ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਅਜਿਹੀਆਂ ਉਸਾਰੂ ਅਤੇ ਸੁਚਾਰੂ ਗਤੀਵਿਧੀਆਂ ਅਤੇ ਨਵੀਂ ਸੋਚ ਵਾਲਿਆਂ ਸਰਗਰਮੀਆਂ ਸੰਗਰੂਰ ਵਿੱਚ ਖ਼ਾਸ ਪਛਾਣ ਰੱਖਦਾ ਹੈ | ਸਕੂਲ ਬੱਚਿਆਂ ਦੇ ਅਕਾਦਮਿਕ ਦੇ ਨਾਲ-ਨਾਲ ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ 'ਤੇ ਵੀ ਵਿਸ਼ੇਸ਼ ਧਿਆਨ ਦਿੰਦਾ ਹੈ | ਇਸ ਤਰ੍ਹਾਂ ਦੇ ਦੌਰੇ ਬੱਚਿਆਂ ਵਿੱਚ ਸੇਵਾ ਭਾਵਨਾ, ਦਇਆ ਅਤੇ ਸਤਿਕਾਰ ਦੇ ਮੁੱਲ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

ਪਿਛਲੀ ਖ਼ਬਰ ਢਹਿ ਢੇਰੀ ਹੋ ਰਹੀ ਪੰਚ ਘਰ ਦੀ ਇਮਾਰਤ ਕਾਰਨ ਲੋਕਾਂ 'ਚ ਰੋਸ <br/> ਅਗਲੀ ਖ਼ਬਰ ਸਥਾਪਨਾ ਦਿਵਸ ਸਮਾਰੋਹ ਵਿਚ ਭਰਵੀਂ ਸ਼ਮੂਲੀਅਤ ਕਰੇਗਾ ਸੰਗਰੂਰ ਦਾ ਅਗਰਵਾਲ ਭਾਈਚਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।