15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਮੋਟਰਸਾਈਕਲ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 15-05-2026
ਮਲੇਰਕੋਟਲਾ, 14 ਮਈ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਅੱਜ ਸ਼ਹਿਰ ਅੰਦਰ ਮੋਟਰਸਾਈਕਲਾਂ ਦੇ ਮਾਰਚ ਕਰਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂਅ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵਿਰਾਜ ਐਸ. ਤਿੜਕੇ ਰਾਹੀਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਮਨਦੀਪ ਕੌਰ ਨੂੰ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਮੰਗ ਕਰਦਿਆਂ ਮੰਗ ਕੀਤੀ ਕਿ ਗਲਫ਼ ਦੀ ਚੱਲ ਰਹੀ ਲੜਾਈ ਦੇ ਵਧਦੇ ਤਣਾਅ ਦੀ ਬਦੌਲਤ ਤੇਲ-ਡੀਜਲ, ਗੈੱਸ, ਖਾਣ-ਪੀਣ ਦੀਆਂ ਵਸਤਾਂ ਵਿਚ ਵੱਧਦੀਆ ਕੀਮਤਾਂ, ਕਾਲਾਬਾਜ਼ਾਰੀ, ਚੋਰ-ਬਾਜ਼ਾਰੀ ਦੇ ਪ੍ਰਫੁੱਲਿਤ ਹੋ ਰਹੇ ਧੰਦੇ ਉੱਤੇ ਕਾਬੂ ਪਾਉਣ ਸੰਬੰਧੀ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਬਰਾਬਰਤਾ ਦੇ ਰਾਜ ਪ੍ਰਬੰਧ ਵਾਲਾ ਹਲੀਮੀ ਰਾਜ ਕਾਇਮ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਸਟੇਟ ਪਾਰਟੀ ਲੰਮੇ ਸਮੇਂ ਤੋਂ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਬੇਗਮਪੁਰਾ ਸ਼ਹਿਰ ਕੋ ਨਾਓ ਦੀ ਮਨੁੱਖਤਾ ਪੱਖੀ ਬਰਾਬਰਤਾ ਵਾਲਾ ਸਾਫ਼-ਸੁਥਰੇ ਤੇ ਰਿਸ਼ਵਤ ਤੋਂ ਰਹਿਤ ਪ੍ਰਬੰਧ ਅਤੇ ਨਿਜ਼ਾਮ ਨੂੰ ਕਾਇਮ ਕਰਨ ਦੀ ਸੋਚ ਤੇ ਆਧਾਰਿਤ ਖਾਲਸਾ ਰਾਜ ਲਈ ਜੱਦੋ-ਜਹਿਦ ਕਰਦਾ ਆ ਰਿਹਾ ਹੈ ਪਰ ਗਲਫ ਵਿਚ ਵਧਦੇ ਤਣਾਅ, ਇਜਰਾਇਲ, ਅਮਰੀਕਾ, ਇਰਾਨ ਜੰਗ ਦੀ ਬਦੌਲਤ ਤੇਲ-ਡੀਜ਼ਲ, ਗੈੱਸ, ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਦੀ ਬਦੌਲਤ ਮਜ਼ਦੂਰ, ਗ਼ਰੀਬ ਵਰਗ, ਟਰਾਂਸਪੋਰਟਰ, ਸਬਜ਼ੀਆਂ ਖ਼ਰੀਦਣ ਤੇ ਵੇਚਣ ਵਾਲਿਆਂ ਦੇ ਵਪਾਰ 'ਤੇ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਬਹੁਤ ਡੂੰਘਾ ਤੇ ਪੀੜ੍ਹਾ ਦੇਣ ਵਾਲਾ ਅਸਰ ਪਿਆ ਹੈ | ਇਸ ਮੌਕੇ ਮਾਸਟਰ ਕਰਨੈਲ ਸਿੰਘ ਨਾਰੀਕੇ ਕੌਮੀ ਜਰਨਲ ਸਕੱਤਰ, ਹਰਦੇਵ ਸਿੰਘ ਪੱਪੂ ਜ਼ਿਲ੍ਹਾ ਪ੍ਰਧਾਨ, ਹਰਦੀਪ ਸਿੰਘ ਨਾਰੀਕੇ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਲੱਖਾ ਸਿੰਘ ਗੁਆਰਾ ਮੀਤ ਪ੍ਰਧਾਨ ਹਲਕਾ ਅਮਰਗੜ੍ਹ, ਪ੍ਰੀਤਪਾਲ ਸਿੰਘ ਬਾਪਲਾ ਯੂਥ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ, ਗੁਲਜੀਤ ਸਿੰਘ ਜਰਨਲ ਸਕੱਤਰ ਹਲਕਾ ਅਮਰਗੜ੍ਹ, ਅਵਤਾਰ ਸਿੰਘ ਚੱਕ, ਦਰਸ਼ਨ ਸਿੰਘ ਨੱਥੂਮਾਜਰਾ, ਹਰਦੀਪ ਸਿੰਘ ਬੁਰਜ, ਕਰਮਜੀਤ ਸਿੰਘ ਫੱਲੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਜਤਿੰਦਰ ਭੋਲਾ 'ਆਪ' ਦੇ ਚੋਣ ਇੰਚਾਰਜ ਲਗਾਏ <br/> ਅਗਲੀ ਖ਼ਬਰ ਸੁਨਾਮ 'ਚ 5 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।