15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਾਨੂੰਨ ਵਿਵਸਥਾ ਦੇ ਮੁੱਦਿਆਂ 'ਤੇ ਅਕਾਲੀ ਦਲ (ਅ) ਨੇ ਅਧਿਕਾਰੀ ਰਾਹੀਂ ਰਾਸ਼ਟਰਪਤੀ ਦੇ ਨਾਂਅ ਭੇਜਿਆ ਮੰਗ-ਪੱਤਰ

ਅਜੀਤ ਡੈਸਕ 15-05-2026
ਸੰਗਰੂਰ, 14 ਮਈ (ਅਮਨਦੀਪ ਸਿੰਘ ਬਿੱਟਾ)- ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਭਾਰਤ ਦੇ ਰਾਸ਼ਟਰਪਤੀ ਬੀਬੀ ਦ੍ਰੋਪਦੀ ਮੁਰਮੂ ਦੇ ਨਾਮ ਸੰਗਰੂਰ ਦੇ ਜੀ.ਏ.ਟੂ.ਡੀ.ਸੀ ਰਾਹੀਂ ਮੰਗ ਪੱਤਰ ਭੇਜਿਆ ਗਿਆ | ਜ਼ਿਲ੍ਹਾ ਭਰ ਤੋਂ ਪਾਰਟੀ ਦੇ ਆਗੂ ਅਤੇ ਕਾਰਕੁਨ ਗੁਰਦੁਆਰਾ ਸ੍ਰੀ ਮਹਿਲ ਮੁਬਾਰਕ ਵਿਖੇ ਤੜਕਸਾਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋਏ, ਜਿੱਥੋਂ ਉਹ ਰੋਸ ਮਾਰਚ ਕਰਦੇ ਡੀ.ਸੀ ਦਫ਼ਤਰ ਪੁੱਜੇ ਅਤੇ ਇੱਥੇ ਰੋਸ ਧਰਨਾ ਦੇਣ ਉਪਰੰਤ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਗੱਲਬਾਤ ਕਰਦਿਆਂ ਜਥੇਦਾਰ ਗੁਰਨੈਲ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਸੰਜੂਮਾ ਨੇ ਕਿਹਾ ਕਿ ਗਲਫ 'ਚ ਚੱਲ ਰਹੀ ਲੜਾਈ ਦੇ ਵਧਦੇ ਤਣਾਅ ਦੀ ਬਦੌਲਤ ਤੇਲ-ਡੀਜਲ, ਗੈਸ, ਖਾਣ ਪੀਣ ਦੀਆਂ ਵਸਤੂਆਂ 'ਚ ਵਧਦੀਆਂ ਕੀਮਤਾਂ ਕਾਲਾਬਾਜ਼ਾਰੀ, ਚੋਰ ਬਾਜ਼ਾਰੀ ਦੇ ਪ੍ਰਫੁਲਿਤ ਹੋ ਰਹੇ ਧੰਦੇ 'ਤੇ ਕਾਬੂ ਕਰਨ ਦੀ ਮੰਗ ਉਨ੍ਹਾਂ ਨੇ ਕੀਤੀ ਹੈ | ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਬਰਾਬਰਤਾ ਦਾ ਰਾਜ ਪ੍ਰਬੰਧ ਵਾਲਾ ਹਲੀਮੀ ਰਾਜ ਕਾਇਮ ਕਰਨ ਦੀ ਮੰਗ ਵੀ ਪਾਰਟੀ ਨੇ ਉਠਾਉਂਦਿਆਂ ਕਿਹਾ ਕਿ ਵਧਦੀਆਂ ਕੀਮਤਾਂ ਨੇ ਮੱਧਵਰਗੀ ਅਤੇ ਗਰੀਬ ਵਰਗ ਦੀ ਹਾਲਤ ਨੂੰ ਕਾਫੀ ਪ੍ਰਭਾਵਿਤ ਕਰ ਦਿੱਤਾ ਹੈ | ਵਧਦੀ ਮਹਿੰਗਾਈ, ਕਾਨੂੰਨੀ ਵਿਵਸਥਾ ਦੀ ਵਿਗੜਦੀ ਹਾਲਤ ਪੰਜਾਬ ਦੇ ਛੋਟੇ, ਵੱਡੇ ਉਦਯੋਗਾਂ ਦੇ ਹੋ ਰਹੇ ਨੁਕਸਾਨ ਨੂੰ ਖ਼ਤਮ ਹੋਣ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ | ਡੀ.ਸੀ ਦਫ਼ਤਰ ਬਾਹਰ ਇਸ ਪ੍ਰਦਰਸ਼ਨ ਮੌਕੇ ਬਹਾਦਰ ਸਿੰਘ ਭਸੌੜ, ਬੀਬੀ ਹਰਪਾਲ ਕੌਰ ਕਰਤਾਰਪੁਰਾ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਸਤਨਾਮ ਸਿੰਘ ਰੱਤੋਕੇ, ਗੁਰਮੀਤ ਸਿੰਘ ਡਸਕਾ, ਗੁਰਚਰਨ ਸਿੰਘ ਭਸੌੜ, ਜਗਰੂਪ ਸਿੰਘ ਭਸੌੜ, ਸੁਖਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਡਾ. ਹਰਵਿੰਦਰ ਸਿੰਘ, ਚੰਦ ਸਿੰਘ ਬੀਰ ਕਲਾਂ, ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ, ਹਰਸਿਮਰਨ ਸਿੰਘ ਕਾਂਝਲਾ, ਸਾਧੂ ਸਿੰਘ ਧੇਧਨੀ, ਰਾਮ ਸਿੰਘ ਚੰਗਾਲ, ਹਰਭਾਗ ਸਿੰਘ , ਗੁਰਚਰਨ ਸਿੰਘ, ਕਾਕੂ ਸਿੰਘ ਖਿੱਲਰੀਆਂ, ਸੁਖਚੈਨ ਸਿੰਘ ਡਸਕਾ, ਸੁਖਮਨਪ੍ਰੀਤ ਸਿੰਘ, ਜਗਦੀਪ ਸਿੰਘ, ਮਾਸਟਰ ਹਰਬਖਸ ਸਿੰਘ ਸੁਨਾਮ ਮੌਜੂਦ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਅਮਰਜੀਤ ਕੌਰ ਵਲੋਂ ਲੌਂਗੋਵਾਲ ਹਸਪਤਾਲ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।