15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੜਤਾਲ 'ਤੇ ਗਏ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਹਮਾਇਤ 'ਚ ਆਏ ਅਰਵਿੰਦ ਖੰਨਾ

ਅਜੀਤ ਡੈਸਕ 15-05-2026
ਸੰਗਰੂਰ, 14 ਮਈ (ਦਮਨਜੀਤ ਸਿੰਘ)- ਪਿਛਲੇ ਇਕ ਹਫ਼ਤੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠੇ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨਾ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਾਲਾਇਕੀ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਵਲੋਂ ਅੱਜ ਸੰਗਰੂਰ ਵਿਖੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਧਰਨੇ ਵਿਚ ਸ਼ਾਮਿਲ ਹੁੰਦਿਆਂ ਪ੍ਰਗਟ ਕੀਤੇ | ਸ੍ਰੀ ਖੰਨਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਰਹੀਆਂ ਹਨ ਅਤੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਹੁੰਦੀਆਂ ਰਹੀਆਂ ਹਨ | ਸਫ਼ਾਈ ਸੇਵਕਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੀ ਪੱਕਾ ਕੀਤਾ ਗਿਆ ਸੀ ਅਤੇ ਸੰਗਰੂਰ 'ਚ ਹੀ ਸਿਰਫ਼ 117 ਸਫ਼ਾਈ ਸੇਵਕ ਪੱਕੇ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਇਨ੍ਹਾਂ ਦੀਆਂ ਮੰਗਾਂ ਵੱਲ ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਆਉਣ 'ਤੇ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ | ਸਫ਼ਾਈ ਸੇਵਕ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਭਾਰਤ ਬੇਦੀ, ਸ਼ਹਿਰ ਸੰਗਰੂਰ ਦੇ ਪ੍ਰਧਾਨ ਅਜੇ ਬੇਦੀ ਅਤੇ ਸਮੂਹ ਕੱਚੇ ਮੁਲਾਜ਼ਮਾਂ ਨੇ ਸ੍ਰੀ ਅਰਵਿੰਦ ਖੰਨਾ ਦਾ ਉਨ੍ਹਾਂ ਦੇ ਧਰਨੇ 'ਚ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਉਨ੍ਹਾਂ ਦੀਆ ਮੰਗਾਂ ਸ੍ਰੀ ਅਰਵਿੰਦ ਖੰਨਾ ਰਾਹੀਂ ਪੂਰੀਆਂ ਹੋ ਜਾਣਗੀਆਂ | ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਗਰ ਕੌਂਸਲਰ ਰੀਤੂ ਕੰਡਾ, ਬਬੀਤਾ ਅਗਰਵਾਲ, ਆਸ਼ਾ ਰਾਣੀ, ਦੀਪਕ ਅਗਰਵਾਲ ਸਾਬਕਾ ਕੌਂਸਲਰ, ਹੈਪੀ ਕੰਡਾ ਸੀਨੀਅਰ ਅਕਾਲੀ ਆਗੂ, ਜਸਵਿੰਦਰ ਸਿੰਘ ਪਿ੍ੰਸ ਸੀਨੀਅਰ ਅਕਾਲੀ ਆਗੂ ਅਤੇ ਜਨਰਲ ਸਕੱਤਰ ਵਪਾਰ ਮੰਡਲ ਪੰਜਾਬ, ਧਰਮਿੰਦਰ ਸਿੰਘ ਦੁਲਟ ਸੀਨੀਅਰ ਅਕਾਲੀ ਆਗੂ, ਪ੍ਰੋ ਅਰੁਣਜੀਤ ਸਿੰਘ ਸਰਾਓ ਅਤੇ ਹੋਰ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਕੰਗਣਵਾਲ ਵਿਖੇ ਸਾਲਾਨਾ ਜੋੜ ਮੇਲਾ 24 ਨੂੰ ਅਗਲੀ ਖ਼ਬਰ ਸਿਵਲ ਸਰਜਨ ਡਾ. ਅਮਰਜੀਤ ਕੌਰ ਵਲੋਂ ਲੌਂਗੋਵਾਲ ਹਸਪਤਾਲ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।