13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੱਚੇ ਕਰਮਚਾਰੀਆਂ ਨੂੰ ਪਾਵਰਕਾਮ ਨੇ ਆਪਣੇ ਅਧੀਨ ਲੈਣ 'ਤੇ ਨਿਯੁਕਤੀ ਪੱਤਰ ਦਿੱਤੇ

ਅਜੀਤ ਡੈਸਕ 15-05-2026
ਦਿੜ੍ਹਬਾ ਮੰਡੀ, 14 ਮਈ (ਹਰਬੰਸ ਸਿੰਘ ਛਾਜਲੀ) - ਪਾਵਰਕਾਮ ਵਿੱਚ ਠੇਕੇ 'ਤੇ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪਾਵਰਕਾਮ ਵਲੋਂ ਆਪਣੇ ਵਿਭਾਗ 'ਚ ਲੈਣ 'ਤੇ ਨਿਯੁਕਤੀ ਪੱਤਰ ਵੰਡੇ ਗਏ | ਦਿੜ੍ਹਬਾ ਵਿਖੇ ਨਿਯੁਕਤੀ ਪੱਤਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੇ ਵੰਡੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਨਿਗਰਾਨੀ ਹੇਠ ਪੰਜਾਬ ਵਿੱਚ 6000 ਦੇ ਕਰੀਬ ਬਿਜਲੀ ਕਾਮੇ ਜੋ ਪਹਿਲਾਂ ਪ੍ਰਾਈਵੇਟ ਠੇਕੇਦਾਰ ਦੇ ਅਧੀਨ ਕੰਮ ਕਰ ਰਹੇ ਸਨ ਨੂੰ ਪਾਵਰਕਾਮ ਦੇ ਅਧੀਨ ਕਰਨ ਦੇ ਨਿਯੁਕਤੀ ਪੱਤਰ ਵੰਡੇ ਗਏ | ਤਿੰਨ ਸਾਲ ਦੇ ਪਰਖ ਸਮੇਂ ਤੋਂ ਬਾਅਦ ਪਾਵਰਕਾਮ ਦੇ ਪੱਕੇ ਮੁਲਾਜ਼ਮ ਬਣ ਜਾਣਗੇ | ਨਿਗੂਣੀਆਂ ਤਨਖ਼ਾਹਾਂ ਹੀ ਦਿੱਤੀਆਂ ਜਾਂਦੀਆਂ ਸਨ | ਡਿਵੀਜ਼ਨ ਦਿੜ੍ਹਬਾ ਦੇ ਐਕਸੀਅਨ ਇੰਜੀਨੀਅਰ ਸੁਖਵੰਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਸੁਖਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 6000 ਦੇ ਕਰੀਬ ਕਰਮਚਾਰੀਆਂ ਨੂੰ ਪਾਵਰਕਾਮ ਅਧੀਨ ਲਿਆ ਕੇ ਸ਼ਲਾਘਾ ਯੋਗ ਕੰਮ ਕੀਤਾ ਹੈ | ਇਸ ਮੌਕੇ ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਟਰੇਡ ਕਮਿਸ਼ਨ ਪੰਜਾਬ ਦੇ ਮੈਂਬਰ ਰਾਜੇਸ਼ ਕੁਮਾਰ ਗੋਪ, ਮਾਰਕੀਟ ਕਮੇਟੀ ਸੋਲਰ ਘਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ, ਰਣਜੀਤ ਸਿੰਘ ਖੇਤਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਗਿਆਨ ਪ੍ਰਣਾਲੀ, 'ਵਿਗਿਆਨ ਅਤੇ ਤਕਨਾਲੋਜੀ' ਵਿਸ਼ੇ 'ਤੇ ਪ੍ਰੋਗਰਾਮ ਆਰੰਭ ਅਗਲੀ ਖ਼ਬਰ ਆਰਮੀ ਪਬਲਿਕ ਸਕੂਲਾਂ 'ਚ ਸੰਸਕਿ੍ਤ ਲਾਜ਼ਮੀ ਪੜ੍ਹਾਉਣ ਦੇ ਫ਼ੈਸਲੇ ਨੂੰ ਧੱਕੇਸ਼ਾਹੀ ਗਰਦਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।