13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਾਰਤੀ ਗਿਆਨ ਪ੍ਰਣਾਲੀ, 'ਵਿਗਿਆਨ ਅਤੇ ਤਕਨਾਲੋਜੀ' ਵਿਸ਼ੇ 'ਤੇ ਪ੍ਰੋਗਰਾਮ ਆਰੰਭ

ਅਜੀਤ ਡੈਸਕ 15-05-2026
ਲੌਂਗੋਵਾਲ, 14 ਮਈ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਜੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਦੇ ਸਹਿਯੋਗ ਨਾਲ Tਭਾਰਤੀ ਗਿਆਨ ਪ੍ਰਣਾਲੀ : ਵਿਗਿਆਨ ਅਤੇ ਤਕਨਾਲੋਜੀUਵਿਸ਼ੇ 'ਤੇ ਇੱਕ ਹਫ਼ਤੇ ਦਾ ਫੈਕਲਟੀ ਵਿਕਾਸ ਪ੍ਰੋਗਰਾਮ ਆਰੰਭ ਕੀਤਾ ਗਿਆ | ਇਸ ਪ੍ਰੋਗਰਾਮ 'ਚ ਸਲਾਈਟ ਨੇ ਰਿਮੋਟ ਸੈਂਟਰ ਵਜੋਂ ਭੂਮਿਕਾ ਨਿਭਾਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਪ੍ਰੋ ਮਨੀਕਾਂਤ ਪਾਸਵਾਨ ਅਤੇ ਪ੍ਰੋ. ਏ. ਐਸ. ਸ਼ਾਹੀ, ਪ੍ਰੋ. ਦਮਨਪ੍ਰੀਤ ਸਿੰਘ ਪ੍ਰੋ. ਐਚ. ਆਰ. ਘਟਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਸੁਬਿਤਾ ਭਗਤ, ਡਾ. ਤੇਜਿੰਦਰ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਜਦਕਿ ਇਸ ਪ੍ਰੋਗਰਾਮ ਵਿਚ ਪ੍ਰੋ. ਪੰਕਜ ਸ਼ਰਮਾ, ਡਾ. ਅਸ਼ੋਕ ਕੁਮਾਰ ਐਨ.ਆਈ. ਟੀ.ਟੀ.ਟੀ. ਆਰ. ਚੰਡੀਗੜ੍ਹ ਸਹਿਯੋਗ ਦੇ ਰਹੇ ਹਨ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀ ਸਾਡੀ ਸਮਿ੍ੱਧ ਵਿਰਾਸਤ ਹੈ ਅਤੇ ਇਸ ਨੰੂ ਨਵੀਂ ਤਕਨਾਲੋਜੀ ਨਾਲ ਜੋੜ ਕੇ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ | ਉਨ੍ਹਾਂ ਨੇ ਸਲਾਈਟ ਅਤੇ ਐਨ.ਆਈ. ਟੀ. ਟੀ.ਆਰ. ਚੰਡੀਗੜ੍ਹ ਦੇ ਸਾਂਝੇ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ |
ਪਿਛਲੀ ਖ਼ਬਰ ਸਾਹਿਬਜ਼ਾਦਾ ਫ਼ਤਹਿ ਸਿੰਘ ਸਕੂਲ ਦੀ ਵਿਦਿਆਰਥਣ ਕਵਲਪ੍ਰੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਕੱਚੇ ਕਰਮਚਾਰੀਆਂ ਨੂੰ ਪਾਵਰਕਾਮ ਨੇ ਆਪਣੇ ਅਧੀਨ ਲੈਣ 'ਤੇ ਨਿਯੁਕਤੀ ਪੱਤਰ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।