28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪ੍ਰਦੀਪ ਕੌਰ ਨੇ ਪੰਜਾਬ ਮੈਰਿਟ 'ਚ 17ਵਾਂ ਰੈਂਕ ਹਾਸਿਲ ਕੀਤਾ

ਅਜੀਤ ਡੈਸਕ 16-05-2026
ਧੂਰੀ, 15 ਮਈ (ਲਖਵੀਰ ਸਿੰਘ ਧਾਂਦਰਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਹੋਣਹਾਰ ਵਿਦਿਆਰਥਣ ਪ੍ਰਦੀਪ ਕੌਰ ਨੇ 484/500 ਅੰਕ ਪ੍ਰਾਪਤ ਕਰਕੇ ਸਮੂਹ ਪੰਜਾਬ 'ਚੋਂ 17ਵਾਂ ਰੈਂਕ ਹਾਸਿਲ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਚਮਕਾਇਆ ਹੈ | ਇਸ ਦੇ ਨਾਲ ਹੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਅਵਤਾਰ ਸਿੰਘ ਦੀ ਅਗਵਾਈ ਹੇਠ ਸਮੁੱਚਾ ਸਟਾਫ਼ ਵਿਦਿਆਰਥਣ ਦੇ ਘਰ ਪੁੱਜਿਆ, ਜਿੱਥੇ ਪ੍ਰਦੀਪ ਕੌਰ ਦਾ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੱਜ ਸਕੂਲ 'ਚ ਵੀ ਇਸ ਮੌਕੇ 'ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਮੈਰਿਟ 'ਚ ਆਈ ਵਿਦਿਆਰਥਣ ਪ੍ਰਦੀਪ ਕੌਰ ਦੇ ਨਾਲ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ | ਆਪਣੇ ਭਾਸ਼ਣ ਦੌਰਾਨ ਪਿ੍ੰਸੀਪਲ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਦੀਪ ਕੌਰ ਬਹੁਤ ਹੀ ਮਿਹਨਤੀ ਵਿਦਿਆਰਥਣ ਰਹੀ ਹੈ, ਜਿਸ ਨੇ ਆਪਣੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਵਿਲੱਖਣ ਪ੍ਰਾਪਤੀ ਹਾਸਲ ਕੀਤੀ ਹੈ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਥੋੜੇ ਦਿਨਾਂ ਤੱਕ ਬੇਟੀ ਪ੍ਰਦੀਪ ਕੌਰ ਦਾ ਸੋਨੇ ਦੇ ਸਿੱਕੇ ਨਾਲ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਸ਼੍ਰੇਣੀ ਇੰਚਾਰਜ ਮੈਡਮ ਬਲਜੀਤ ਕੌਰ ਨੇ ਵੀ ਪ੍ਰਦੀਪ ਕੌਰ ਦੀ ਮਿਹਨਤ ਅਤੇ ਹੁਸ਼ਿਆਰੀ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਾਬਕਾ ਹਿਸਟਰੀ ਲੈਕਚਰਾਰ ਰਾਮ ਚੰਦ ਸ਼ਰਮਾ, ਬਲਾਕ ਨੋਡਲ ਅਫ਼ਸਰ ਵਿਪਨ ਕੁਮਾਰ ਗਰਗ, ਮੈਡਮ ਪ੍ਰੇਮ ਲਤਾ ਵਲੋਂ ਆਪਣੇ ਭਾਸ਼ਣ 'ਚ ਵਿਦਿਆਰਥਣਾਂ ਨੂੰ ਬੇਟੀ ਪ੍ਰਦੀਪ ਵਾਂਗ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਮੈਡਮ ਬਲਜੀਤ ਕੌਰ, ਮੈਡਮ ਰਤਨਜੋਤ ਕੌਰ, ਮੈਡਮ ਪ੍ਰੇਮ ਲਤਾ, ਮੈਡਮ ਹਿਤੈਸ਼ੀ ਗੁਪਤਾ, ਡਾਕਟਰ ਸ਼ਸ਼ੀ ਬਾਲਾ, ਮੈਡਮ ਸਰਬਜੀਤ ਕੌਰ, ਕਰਮਜੀਤ ਸਿੰਘ, ਜਰਨੈਲ ਸਿੰਘ, ਕੈਂਪਸ ਮੈਨੇਜਰ ਅਜੈਬ ਸਿੰਘ, ਮੈਡਮ ਹੈਪੀ ਰਾਣੀ, ਮੈਡਮ ਪੂਜਾ ਮਹਿਤਾ, ਮੈਡਮ ਮੋਨਿਕਾ ਮਹਾਜਨ, ਮੈਡਮ ਕਿਰਨ ਬਾਲਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ 12ਵੀਂ ਦੀ ਪ੍ਰੀਖਿਆ 'ਚ ਗੁਰਮੀਤ ਕੌਰ ਨੇ ਸੰਗਰੂਰ 'ਚ ਪਹਿਲਾ ਤੇ ਪੰਜਾਬ 'ਚੋਂ ਲਿਆ 9ਵਾਂ ਸਥਾਨ ਅਗਲੀ ਖ਼ਬਰ ਜਸਵੰਤ ਕੌਰ ਉਭਿਆ ਬਣੇ ਸਹਿਕਾਰੀ ਸਭਾ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।