ਕੌਹਰੀਆਂ, 15 ਮਈ (ਸੁਨੀਲ ਕੁਮਾਰ ਗਰਗ) - ਖੇਤੀਬਾੜੀ ਸਹਿਕਾਰੀ ਸਭਾ ਕੌਹਰੀਆਂ ਦੀ ਚੋਣ ਕੀਤੀ ਗਈ | ਜਿਸ 'ਚ ਸਾਰੇ 10 ਮੈਂਬਰ ਸ਼ਾਮਿਲ ਹੋਏ | ਇਹ ਚੋਣ ਸੋਸਾਇਟੀ ਦੇ ਸਕੱਤਰ ਗੁਰਲਾਲ ਸਿੰਘ ਅਤੇ ਇੰਸਪੈਕਟਰ ਤੇਜਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ | ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਬਹੁਮਤ ਸਾਬਤ ਕਰਨ ਲਈ ਦੋ ਗਰੁੱਪਾਂ ਵਿਚ ਪੂਰੀ ਖਿੱਚੋਤਾਣ ਚੱਲ ਰਹੀ ਸੀ, ਕਿਉਂਕਿ ਬਹੁਮਤ ਸਾਬਤ ਕਰਨ ਲਈ ਪ੍ਰਧਾਨ ਨੂੰ ਛੇ ਮੈਂਬਰਾਂ ਦੀ ਜ਼ਰੂਰਤ ਸੀ | ਇਸ ਮੌਕੇ ਜਸਵੰਤ ਕੌਰ ਪ੍ਰਧਾਨ, ਸਿਕੰਦਰ ਸਿੰਘ ਸਿੰਦਾ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਮੈਂਬਰ, ਕਿਰਨਜੀਤ ਕੌਰ ਮੈਂਬਰ, ਹਰਬੰਸ ਸਿੰਘ ਮੈਂਬਰ ਬਣਾਇਆ ਗਿਆ | ਦੂਜੇ ਗਰੁੱਪ ਦੀ ਹੋਈ ਕਰਾਰੀ ਹਾਰ | ਨਵੇਂ ਚੁਣੇ ਗਏ ਪ੍ਰਧਾਨ ਜਸਵੰਤ ਕੌਰ ਉਭਿਆ, ਕਲੱਬ ਪ੍ਰਧਾਨ ਕੁਲਵੀਰ ਸਿੰਘ ਹਰੀਕਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ, ਕਿ ਕਿਸਾਨਾਂ ਨੂੰ ਲੋੜੀਂਦੀ ਖਾਦ ਅਤੇ ਹੋਰ ਵਸਤੂਆਂ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਮਾਲਵਿੰਦਰ ਸਿੰਘ ਮਾਲਾ ਸਰਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ ਹਰੀਕਾ ਕਲੱਬ ਪ੍ਰਧਾਨ, ਜੈਲਾ ਬਲੌਗਰ, ਹਰਜੀਤ ਸਿੰਘ ਕਾਕਾ, ਬੇਅੰਤ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ, ਮਨੀ ਸਿੰਘ, ਲਖਵਿੰਦਰ ਸਿੰਘ ਲੱਖਾ, ਹਰਪਾਲ ਸਿੰਘ ਪ੍ਰਧਾਨ ਕਿਸਾਨ ਵਿੰਗ ਤੋਂ ਇਲਾਵਾ ਹੋਰ ਹਾਜ਼ਰ ਸਨ |