ਮਲੇਰਕੋਟਲਾ, 17 ਮਈ (ਮੁਹੰਮਦ ਹਨੀਫ਼ ਥਿੰਦ) - ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਆਯਾਨਾ ਪੁੱਤਰੀ ਮੁਹੰਮਦ ਰਮਜ਼ਾਨ ਨੇ 97.6%(ਕਾਮਰਸ ਸਟਰੀਮ) 'ਚੋਂ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮਲੇਰਕੋਟਲਾ ਅਤੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਸਕੂਲ ਦੀਆਂ ਉਪਲਬਧੀਆਂ ਵਿਚ ਵਾਧਾ ਕੀਤਾ | ਇਸ ਮੌਕੇ ਪਿ੍ੰਸੀਪਲ ਪਰਮਿੰਦਰ ਕੌਰ ਗਰੇਵਾਲ, ਚੇਅਰਮੈਨ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ ਅਤੇ ਮੈਨੇਜਮੈਂਟ ਮੈਂਬਰ ਖੁਸ਼ਪ੍ਰੀਤ ਕੌਰ ਨੇ ਵਿਦਿਆਰਥਣ ਆਯਾਨਾ ਅਤੇ ਉਸਦੇ ਮਾਪਿਆਂ ਨੂੰ ਸਕੂਲ ਕੈਂਪਸ ਵਿਚ ਬੁਲਾ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਆਯਾਨਾ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |