ਅਹਿਮਦਗੜ੍ਹ, 17 ਮਈ (ਰਣਧੀਰ ਸਿੰਘ ਮਹੋਲੀ)-ਗੁਰੂ ਨਾਨਕ ਕੰਨਿਆ ਮਹਾਂਵਿਦਿਆਲਾ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚੋਂ ਸ਼ਾਨਦਾਰ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀਆ ਵਿਦਿਆਰਥਣਾਂ ਨੂੰ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ ਅਤੇ ਪਿੰ੍ਰਸੀਪਲ ਕੋਮਲਪ੍ਰੀਤ ਕੌਰ ਮਾਵੀ ਦੀ ਅਗਵਾਈ ਵਿਚ ਸਨਮਾਨਿਤ ਕੀਤਾ | ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਦੱਸਿਆ ਬਾਰ੍ਹਵੀਂ ਕਲਾਸ ਦੀ ਕਾਮਰਸ ਵਿੱਚ ਅਮਨਦੀਪ ਕੌਰ 89% ਪਹਿਲਾ, ਆਸਮਾ 88% ਦੂਜਾ, ਸੁਮਨਜੀਤ ਕੌਰ 87% ਨਾਲ ਤੀਜਾ ਸਥਾਨ ਅਤੇ ਆਰਟਸ ਗਰੁੱਪ ਦੀ ਸੁਮਨਜੀਤ ਕੌਰ 91%, ਸਨਾ ਗੁਲਜਾਰ 90%, ਹਰਪਿੰਦਰ ਕੌਰ 89% ਲੈ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਦਸਵੀਂ ਦੀਆ ਮਹਿਕਪ੍ਰੀਤ 93%, ਅਸ਼ਪ੍ਰੀਤ ਕੌਰ 88% ਮਨਰੀਤ ਕੌਰ 85.2% ਨਾਲ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਮੈਨੇਜਰ ਕੁਲਵੰਤ ਸਿੰਘ ਛਪਾਰ, ਮੀਤ ਪ੍ਰਧਾਨ ਡਾ. ਚਰਨਜੀਤ ਸਿੰਘ ਪੰਧੇਰ, ਸਕੱਤਰ ਸੁਖਜਿੰਦਰ ਸਿੰਘ ਰਾਜੜ੍ਹ, ਖ਼ਜ਼ਾਨਚੀ ਐਡਵੋਕੇਟ ਅਰਵਿੰਦ ਸਿੰਘ ਮਾਵੀ, ਮੈਂਬਰ ਗੁਰਮੀਤ ਸਿੰਘ ਛਪਾਰ, ਹਰਦੀਪ ਸਿੰਘ ਬੋੜਹਾਈ, ਜਸ਼ਨਦੀਪ ਸਿੰਘ ਸੇਖੋਂ, ਕਮਲਜੀਤ ਸਿੰਘ ਉੱਭੀ ਵੱਲੋਂ ਵਿਦਿਆਰਥਣਾਂ ਦਾ ਸਨਮਾਨ ਕਰਦਿਆਂ ਸਕੂਲ ਸਟਾਫ਼ ਦੀ ਸਰਾਹਨਾ ਕੀਤੀ | ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ, ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ |