ਅਮਰਗੜ੍ਹ, 17 ਮਈ (ਜਤਿੰਦਰ ਮੰਨਵੀ)-ਪਾਇਨੀਅਰ ਕਾਨਵੈਂਟ ਸਕੂਲ ਅਤੇ ਪਾਇਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੱਜਣਮਾਜਰਾ 'ਚ ਸੈਸ਼ਨ 2025-26 ਦੇ ਸ਼ਾਨਦਾਰ ਬੋਰਡ ਨਤੀਜਿਆਂ ਦੀ ਖ਼ੁਸ਼ੀ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਸਕੂਲ ਲਈ ਮਾਣ ਵਾਲੀ ਗੱਲ ਹੈ | ਪਾਇਨੀਅਰ ਕਾਨਵੈਂਟ ਸਕੂਲ ਦੇ ਬਾਰ੍ਹਵੀਂ ਸਾਇੰਸ ਸਟਰੀਮ ਦੀ ਇਸ਼ਮਨਪ੍ਰੀਤ ਕੌਰ ਨੇ 92.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ, ਪਵਨਪ੍ਰੀਤ ਕੌਰ ਨੇ 92 ਫ਼ੀਸਦੀ ਅੰਕ ਨਾਲ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੇ 91.8 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ 'ਚੋਂ ਨਵਨੀਤ ਕੌਰ ਨੇ 95.4 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ ਪੁਸਪਦੀਪ ਕੌਰ ਨੇ 95 ਫ਼ੀਸਦੀ ਅੰਕ ਨਾਲ ਦੂਜਾ ਤੇ ਜਪਨੂਰ ਕੌਰ ਨੇ 93.6 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਹਿਊਮੈਨਿਟੀਜ ਸਟਰੀਮ 'ਚ ਹਰਕੀਰਤ ਕੌਰ ਨੇ 90.8 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਮਹਿਕਦੀਪ ਕੌਰ ਨੇ 88.8 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਤਰਨਜੀਤ ਕੌਰ ਨੇ 88.2 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਪਾਇਨੀਅਰ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਗੱਜਣਮਾਜਰਾ ਦੀ ਬਾਰ੍ਹਵੀਂ ਜਮਾਤ ਸਾਇੰਸ ਸਟਰੀਮ 'ਚੋਂ ਯੁਗਰਾਜ ਕੌਰ ਨੇ 91.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਪਜੀਤ ਕੌਰ ਗਿੱਲ ਨੇ 91.4 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਗੁਰਸਿਮਰਨਜੀਤ ਕੌਰ ਨੇ 91.2 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ 'ਚ ਸਿਮਰਨਜੋਤ ਕੌਰ ਨੇ 87.6 ਅੰਕ ਹਾਸਲ ਕਰਕੇ ਪਹਿਲਾ ਸਥਾਨ ਅਰਫਾ ਹਲੀਮ ਨੇ 85.4 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪ੍ਰੀਤਕਮਲ ਸਿੰਘ ਨੇ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਬਿਨ੍ਹਾਂ ਹਿਊਮੈਨਿਟੀਜ ਸਟਰੀਮ 'ਚੋਂ ਸਾਹਿਬ ਸਿੰਘ ਨੇ 94.8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਿਰਦੇਪਾਲ ਕੌਰ ਨੇ 94.6 ਅੰਕਾਂ ਨਾਲ ਦੂਜਾ ਅਤੇ ਸੁਮਨਦੀਪ ਕੌਰ ਨੇ 93.2 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਪ ਪਿ੍ੰਸੀਪਲ ਰਤਨਪਾਲ ਸਮੇਤ ਸਮੁੱਚੇ ਸਟਾਫ ਨੇ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |