29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ਿਵ ਆਰੀਆ ਅਤੇ ਏ.ਪੀ. ਸਿੰਘ ਬਾਬਾ ਸਨਮਾਨਿਤ <br/>

ਅਜੀਤ ਡੈਸਕ 18-05-2026
ਸੰਗਰੂਰ, 17 ਮਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਪਟਿਆਲਾ ਰੋਡ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਦੇ ਚੇਅਰਮੈਨ ਇੰਜੀ. ਸ਼ਿਵ ਆਰੀਆ ਨੂੰ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਨ ਅਤੇ ਸ੍ਰੀ ਏ.ਪੀ ਸਿੰਘ ਬਾਬਾ ਨੂੰ ਪੋਸਟਲ ਪੈਨਸ਼ਨਰਜ਼ ਐਸੋਸੀਏਸ਼ਨ ਦਾ ਕੌਮੀ ਸਕੱਤਰ ਚੁਣੇ ਜਾਣ 'ਤੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਸ੍ਰੀ ਸ਼ਿਵ ਆਰੀਆ ਨੇ ਦੱਸਿਆ ਕਿ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਵਿਦਿਆਰਥੀਆਂ ਦੇ ਹਿਤਾਂ ਲਈ ਸਰਗਰਮ ਰਹੇਗੀ | ਉਨ੍ਹਾਂ ਦੱਸਿਆ ਕਿ ਨਰਸਿੰਗ ਇੰਸਟੀਚਿਊਟਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਹੱਲ ਸਮੇਂ ਸਮੇਂ ਸਿਰ ਯਤਨ ਹੁੰਦੇ ਰਹਿਣਗੇ | ਸ੍ਰੀ ਬਾਬਾ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਨਾਗਰਿਕ ਅਭਿਨੰਦਨ ਮੰਚ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪ੍ਰੋ. ਨਰਵਿੰਦਰ ਕੌਸਲ, ਇੰਜੀ. ਪ੍ਰਵੀਨ ਬਾਂਸਲ, ਰਾਜ ਕੁਮਾਰ ਅਰੋੜਾ, ਜਗਜੀਤ ਸਿੰਘ ਜੱਸਲ, ਸੁਰਜੀਤ ਸਿੰਘ ਈ.ਓ, ਮੀਤ ਸਕਰੌਦੀ, ਪਵਨ ਬਾਂਸਲ, ਬਲਵੰਤ ਸਿੰਘ ਜੋਗਾ, ਮੁਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਤੇਜਿੰਦਰ ਸਿੰਘ ਵਿੱਕੀ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਅਨੂਪ ਸਿੰਘ ਵਿਰਕ, ਕਸਤੂਰੀ ਲਾਲ, ਮਹੇਸ਼ ਜੌਹਰ, ਗਿਰਧਾਰੀ ਲਾਲ, ਰਾਜ ਕੁਮਾਰ ਬਾਂਸਲ, ਅਵਿਨਾਸ਼ ਸ਼ਰਮਾ, ਕੁਲਵੰਤ ਰਾਓ ਬਾਂਸਲ, ਹਰਬੰਸ ਲਾਲ ਗਰਗ, ਦਵਿੰਦਰ ਗੁਪਤਾ, ਦਰਸ਼ਨ ਸਿੰਘ ਬਲਿੰਗ, ਸੁਰਿੰਦਰਪਾਲ ਸਿੰਘ ਸਿਦਕੀ, ਕਾਮਰੇਡ ਚਮਕੌਰ ਸਿੰਘ, ਸਤਨਾਮ ਸਿੰਘ ਦਮਦਮੀ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਬੇਰੁਜ਼ਗਾਰ ਚੋਣਾਂ 'ਚ ਕਰਨਗੇ ਸਵਾਲ, 24 ਮਈ ਨੂੰ ਮੁੜ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪਾਇਨੀਅਰ ਸਕੂਲ 'ਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।