ਅਮਰਗੜ੍ਹ,17 ਮਈ (ਜਤਿੰਦਰ ਮੰਨਵੀ) - ਨੰਬਰਦਾਰ ਜਸਵੰਤ ਸਿੰਘ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਾਹਿਬ, ਪਿੰਡ ਸਰਵਰਪੁਰ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਕਰਵਾਇਆ ਗਿਆ | ਇਸ ਸ਼ਰਧਾਂਜਲੀ ਸਮਾਗਮ 'ਚ ਭਾਈ ਵਰਿੰਦਰ ਸਿੰਘ ਮੰਨਵੀ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਵਾਲਿਆਂ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਜਨਮ ਅਤੇ ਮੌਤ ਦੇ ਸੰਕਲਪ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ | ਮੰਚ ਸੰਚਾਲਨ ਕਰਦਿਆਂ ਸਾਬਕਾ ਸਰਪੰਚ ਅਤੇ ਪ੍ਰਧਾਨ ਰਾਮ ਸਿੰਘ ਮੰਨਵੀ ਨੇ ਨੰਬਰਦਾਰ ਜਸਵੰਤ ਸਿੰਘ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਇਕ ਅਪੂਰਨ ਘਾਟਾ ਦੱਸਿਆ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀ ਨੇ ਨੰਬਰਦਾਰ ਜਸਵੰਤ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਜਿੱਥੇ ਇਸ ਵਿਛੋੜੇ ਨੂੰ ਪਰਿਵਾਰ ਲਈ ਨਾ-ਪੂਰਾ ਹੋਣ ਵਾਲਾ ਘਾਟਾ ਦੱਸਿਆ, ਉੱਥੇ ਹੀ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦਾ ਪਰਿਵਾਰ ਵਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ | ਨੰਬਰਦਾਰ ਜਸਵੰਤ ਸਿੰਘ ਦੇ ਜਵਾਈ ਨੰਬਰਦਾਰ ਗੁਰਚਰਨ ਸਿੰਘ, ਧੀ ਚਰਨਜੀਤ ਕੌਰ ਅਤੇ ਦੋਹਤੇ ਜਸਕਰਨ ਸਿੰਘ ਸਮੇਤ ਸਮੂਹ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਰਧਾਂਜਲੀ ਦੇਣ ਵਾਲਿਆਂ ਵਿਚ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਨਰਿੰਦਰ ਸਿੰਘ ਢੀਂਡਸਾ, ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ, ਸਾਬਕਾ ਸਰਪੰਚ ਰਾਮ ਸਿੰਘ ਮੰਨਵੀ, ਸਤਿੰਦਰ ਪਾਲ ਸਿੰਘ ਕਾਲਾ ਮੰਨਵੀ, ਜਗਤਾਰ ਸਿੰਘ ਭੁਰਥਲਾ ਮੰਡੇਰ, ਸਤਿੰਦਰ ਸਿੰਘ ਸੇਹਕੇ ਸਾਬਕਾ ਸਰਪੰਚ, ਨੰਬਰਦਾਰ ਜਸਬੀਰ ਸਿੰਘ ਜੱਸੀ ਮੰਨਵੀ, ਜੋਰਾ ਸਿੰਘ, ਹਰਭਜਨ ਸਿੰਘ ਸਰਪੰਚ ਲਸੋਈ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਵਾਲ, ਜਸਪਾਲ ਸਿੰਘ ਲਸੋਈ ਤਹਿਸੀਲ ਪ੍ਰਧਾਨ, ਹਰਪਾਲ ਸਿੰਘ ਮਾਣਕਮਾਜਰਾ ਮੀਤ ਪ੍ਰਧਾਨ, ਜਸਵੀਰ ਸਿੰਘ ਜਾਤੀਵਾਲ, ਗੁਰਜੰਟ ਸਿੰਘ ਸਰਵਰਪੁਰ, ਬਲਵੀਰ ਸਿੰਘ ਹਥੋਈ, ਸੁਖਵਿੰਦਰ ਸਿੰਘ ਲਾਲੀ ਖੁਰਦ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬੁੱਲਾਪੁਰ, ਮੁਹੰਮਦ ਤੁਫੈਲ ਮਲਿਕ, ਅਵਤਾਰ ਸਿੰਘ ਰੇਤਗੜ੍ਹ, ਸੁਰਿੰਦਰ ਸਿੰਘ ਰੇਤਗੜ੍ਹ, ਸਾਬਕਾ ਸਰਪੰਚ ਮੇਜਰ ਸਿੰਘ, ਪਲਵਿੰਦਰ ਸਿੰਘ ਭੁਰਥਲਾ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਚਿਰਾਗਦੀਨ, ਕਰਮ ਸਿੰਘ ਰਾਣਵਾ, ਸਾਬਕਾ ਸਰਪੰਚ ਲਖਵੀਰ ਸਿੰਘ, ਮੱਘਰ ਸਿੰਘ ਅਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਸਮੇਤ ਹੋਰ ਸ਼ਾਮਿਲ ਸਨ |