29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੈਡੀਕਲ ਚੈੱਕਅਪ ਕੈਂਪ 'ਚ 235 ਮਰੀਜ਼ਾਂ ਦਾ ਚੈੱਕਅਪ ਕੀਤਾ <br/>

ਅਜੀਤ ਡੈਸਕ 18-05-2026
ਸੰਗਰੂਰ, 17 ਮਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਅਗਰਵਾਲ ਸਭਾ ਸੰਗਰੂਰ ਵਿਖੇ ਫੋਰਟਿਸ ਹਸਪਤਾਲ ਮੋਹਾਲੀ ਅਤੇ ਅਨੀਕੇਤ ਹੈਲਥ ਵੈੱਲਫੇਅਰ ਸੁਸਾਇਟੀ ਸੰਗਰੂਰ ਅਤੇ ਅਗਰਵਾਲ ਸਭਾ ਦੇ ਸਹਿਯੋਗ ਨਾਲ ਪ੍ਰੋਸਟੇਟ ਪਿਸ਼ਾਬ ਅਤੇ ਦਿਲ ਦੇ ਰੋਗਾਂ ਸੰਬੰਧੀ ਵਿਸ਼ਾਲ ਮੁਫ਼ਤ ਜਾਂਚ ਕੈਪ ਅਨੀਕੇਤ ਹੈਲਥ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਹਾਸ਼ਾ ਵਰਿੰਦਰ, ਮੁੱਖ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਅਤੇ ਸੋਸ਼ਲ ਵੈੱਲਫੇਅਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਸਰਪ੍ਰਸਤ ਵਰਿੰਦਰ ਕੁਮਾਰ ਗੁਪਤਾ, ਜਨਰਲ ਸੈਕਟਰੀ ਓਪੀ ਅਰੋੜਾ, ਮੀਤ ਪ੍ਰਧਾਨ ਆਰਐਲ ਪਾਂਧੀ, ਮੁੱਖ ਸਲਾਹਕਾਰ ਵਰਿੰਦਰ ਕੁਮਾਰ ਬਜਾਜ, ਸੀਨੀਅਰ ਸਿਟੀਜ਼ਨ ਭਲਾਈ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਵਾਈਸ ਪ੍ਰਧਾਨ ਐਚ. ਐਸ. ਕੁਮਾਰ ਅਤੇ ਗੁਰਮੀਤ ਸਿੰਘ ਦੀ ਦੇਖਰੇਖ 'ਚ ਲਗਾਇਆ ਗਿਆ | ਇਸ ਕੈਪ 'ਚ ਭਾਰਤੀ ਯੋਗ ਸੰਸਥਾਨ ਸੰਗਰੂਰ ਰਾਜ ਕੁਮਾਰ ਜਿੰਦਲ, ਕਿਰਨ ਗੁਪਤਾ, ਅੰਜੂ ਗਰਗ, ਨਿਸ਼ਾ ਸਿੰਗਲਾ, ਨੀਲਮ ਮਿੱਤਲ, ਰੈਣੂ ਜਿੰਦਲ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ | ਦਿਲ ਦੇ ਰੋਗਾਂ ਤੋ ਪੀੜਤ ਰੋਗਾਂ ਦੇ ਮਾਹਿਰ ਡਾ. ਸ੍ਰੀਮਤੀ ਦਮਨ ਲਤਾ, ਪਿਸ਼ਾਬ ਰੋਗਾਂ ਦੇ ਮਾਹਿਰ ਡਾ. ਰਵੀ, ਸ਼ੂਗਰ ਟੈੱਸਟ ਮੈਡਮ ਗੁਰਲੀਨ, ਈਸੀਜੀ ਸ਼ਿਵਾਲਿਕਾ, ਡਾ. ਸ਼ੁਭਮ ਅਤੇ ਡਾ. ਬਲਜੀਤ ਵਲੋਂ ਤਕਰੀਬਨ 235 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ 'ਚ 50 ਮਰੀਜ਼ਾਂ ਦੀ ਈਸੀਜੀ. ਬਲੱਡ ਸ਼ੂਗਰ ਅਤੇ (ਪਿਸ਼ਾਬ ਦੀ ਜਾਂਚ ਵਾਲਾ ਟੈੱਸਟ) ਯੂਰੋਫਲੋਬੀਟਰੀ, ਬੀ.ਪੀ. ਮੁਫ਼ਤ ਚੈੱਕ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਸਥਾ ਵੱਲੋਂ ਪਿਛਲੇ 15 ਸਾਲਾਂ ਤੋਂ ਸਮਾਜ ਸੇਵਾ, ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਮੈਡੀਕਲ ਚੈੱਕਅਪ ਕੈਂਪ ਲਾ ਕੇ ਲੋਕਾਂ ਨੂੰ ਨਰੋਈ ਸਿਹਤ ਪ੍ਰਧਾਨ ਕੀਤੀ ਜਾਂਦੀ ਹੈ | ਪ੍ਰਧਾਨ ਸ੍ਰੀ ਵਰਿੰਦਰ ਮਹਾਸ਼ਾ ਨੇ ਆਖਿਆ ਕਿ ਅਨੀਕੇਤ ਸਿਹਤ ਭਲਾਈ ਸੰਸਥਾ ਲੋਕਾਂ ਦੀ ਭਲਾਈ ਅਤੇ ਗ਼ਰੀਬਾਂ ਦੀ ਮਦਦ ਲਈ ਬਣਾਈ ਗਈ ਹੈ, ਜਨਰਲ ਸਕੱਤਰ ਓ ਪੀ ਅਰੋੜਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਡਾ. ਸ੍ਰੀਮਤੀ ਡਾ. ਦਮਨ ਲਤਾ ਅਤੇ ਡਾ. ਰਵੀ ਨੇ ਕਿਹਾ ਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ | ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਡਾ. ਬਦਰੀ ਜਿੰਦਲ, ਪ੍ਰਾਚੀਨ ਸ਼ਿਵ ਮੰਗਰ ਬਗੀਚੀ ਵਾਲਾ ਦੇ ਪ੍ਰਧਾਨ ਜਸਪਾਲ ਬਿੱਟੂ, ਉੱਘੇ ਸਮਾਜ ਸੇਵੀ ਅਤੇ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੇ ਵਿਜੈ ਸਿੰਗਲਾ, ਸੁਰਿੰਦਰਪਾਲ ਸਿੰਘ ਸਿੱਦਕੀ, ਸਾਬਕਾ ਖਜਾਨਾ ਅਫ਼ਸਰ ਸੋਹਣ ਲਾਲ, ਪੈਨਸ਼ਨਰ ਆਗੂ ਕਰਨੈਲ ਸਿੰਘ ਸੇਖੋਂ, ਕਿਸ਼ੌਰੀ ਲਾਲ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ ਤੋ ਇਲਾਵਾ ਹੰਸਰਾਜ, ਫਕੀਰ ਚੰਦ ਲਹਿਰਾਗਾਗਾ, ਰਜੀਵ ਜਿੰਦਲ ਵੀ ਮੌਜੂਦ ਸਨ | ਸੰਸਥਾ ਵੱਲੋਂ ਆਏ ਡਾਕਟਰ ਸਹਿਬਾਨ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਭਾਵਨਾ ਜਿੰਦਲ, ਪ੍ਰਵੀਨ, ਡਿੰਪਲ ਸਿੰਗਲਾ, ਪਰਮਿੰਦਰ ਗਰਗ, ਰਜਨੀ ਵਲੇਚਾ, ਦੁਰਗਾ ਦੇਵੀ, ਰੀਤਿਕਾ, ਮਮਤਾ, ਜੇਸਟ ਜੈਨ, ਸੁਰਿੰਦਰ ਕੁਮਾਰ, ਤਾਨੀਆ ਕਾਲੜਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ |

ਪਿਛਲੀ ਖ਼ਬਰ ਦਮਦਮਾ ਸਾਹਿਬ ਲਈ ਜਥਾ ਰਵਾਨਾ <br/> ਅਗਲੀ ਖ਼ਬਰ ਨੰਬਰਦਾਰ ਜਸਵੰਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।