ਲਹਿਰਾਗਾਗਾ, 18 ਮਈ (ਅਸ਼ੋਕ ਗਰਗ) - ਸਾਹਿਤ ਸਭਾ ਲਹਿਰਾਗਾਗਾ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਮਿਡਲ ਸਕੂਲ ਲਹਿਲ ਕਲਾਂ ਵਿਖੇ ਪ੍ਰਧਾਨ ਨਿਰਮਲਾ ਗਰਗ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ 22 ਲੇਖਕਾਂ ਅਤੇ ਸਾਹਿਤ ਰਸੀਆਂ ਨੇ ਭਾਗ ਲਿਆ | ਰਤਨਪਾਲ ਡੂਡੀਆਂ ਨੇ ਆਪਣੀ ਮੌਲਿਕ ਬਾਲ ਕਵਿਤਾ ਅਤੇ ਬਾਲ ਕਹਾਣੀ ਸੁਣਾਈ | ਨਿਰਮਲਾ ਗਰਗ ਨੇ ਆਪਣੀ ਬਾਲ ਕਵਿਤਾ ਤਰੰਨਮ ਵਿੱਚ ਪੇਸ਼ ਕੀਤੀ | ਇਸੇ ਤਰ੍ਹਾਂ ਸੀਨੀਅਰ ਸ਼ਾਇਰ ਜਗਦੀਸ਼ ਪਾਪੜਾ, ਰਾਮਫਲ ਰਾਜਲਹੇੜੀ, ਧਰਮਾ ਹਰਿਆਊ, ਦਰਸ਼ਨ ਲਾਡਬੰਜ਼ਾਰਾ, ਜਗਵੀਰ ਗਾਗਾ, ਖੁਸ਼ਪ੍ਰੀਤ ਹਰੀਗੜ, ਅਨੀਤਾ ਅਰੋੜਾ, ਸੁਖਜਿੰਦਰ ਲਾਲੀ, ਅਮਨਦੀਪ ਕੌਰ ਲੋਹਾ ਖੇੜਾ, ਗੁਰਨਾਮ ਸਿੰਘ ਤੇ ਬੀਬੀ ਬੇਅੰਤ ਕੌਰ ਨੇ ਆਪੋ ਆਪਣਿਆਂ ਬਾਲ ਰਚਨਾਵਾਂ ਸੁਣਾ ਕੇ ਬੱਚਿਆਂ ਪਾਸੋਂ ਵਾਹ ਵਾਹ ਖੱਟੀ | ਸਹਿਤ ਸਭਾ ਦੇ ਸਰਪ੍ਰਸਤ ਅਤੇ ਨਗਰ ਕੌਸਲ ਲਹਿਰਾ ਗਾਗਾ ਦੇ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ ਨੇ ਪ੍ਰੇਰਨਾਦਾਇਕ ਬਾਲ ਕਹਾਣੀ ਸੁਣਾਈ | ਕੈਬਨਟ ਮੰਤਰੀ ਸ੍ਰੀ ਵਰਿੰਦਰ ਗੋਇਲ ਦੇ ਧਰਮ ਪਤਨੀ ਸ੍ਰੀਮਤੀ ਸੀਮਾ ਗੋਇਲ ਨੇ ਬਹੁਤ ਵਧੀਆ ਪ੍ਰਬੰਧ ਲਈ ਸਕੂਲ ਦੇ ਮੁੱਖ ਅਧਿਆਪਕ ਪੁਨੀਸ਼ ਨੰਗਲਾ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ | ਸਟਾਫ ਤੋਂ ਇਲਾਵਾ ਖੁਸ਼ਪ੍ਰੀਤ ਹਰੀਗੜ੍ਹ ਨੇ ਵੀ ਮੁੱਖ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਈਆਂ | ਇਸ ਪ੍ਰੋਗਰਾਮ ਵਿੱਚ ਸਾਬਕਾ ਐੱਮ ਸੀ ਗੁਰਲਾਲ ਸਿੰਘ, ਨੰਦ ਲਾਲ ਲਹਿਰਾ, ਸੰਦੀਪ ਕੁਮਾਰ ਬੀ. ਆਰ. ਸੀ., ਯਸੂ, ਸ਼ੁਭਮ ਸਿੰਗਲਾ, ਅਤੇ ਸੁਮਨਦੀਪ ਕੌਰ ਵੀ ਹਾਜ਼ਰ ਸਨ | ਸਕੂਲ ਸਟਾਫ ਵੱਲੋਂ ਨਿਰਮਲਾ ਗਰਗ, ਸ੍ਰੀਮਤੀ ਕਾਂਤਾ ਗੋਇਲ ਅਤੇ ਸੀਮਾ ਗੋਇਲ ਨੂੰ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਜਿੰਮੇਵਾਰੀ ਸਹਿਤ ਸਭਾ ਦੇ ਜਨਰਲ ਸਕੱਤਰ ਧਰਮਾ ਹਰਿਆਓ ਨੇ ਬਾਖੂਬੀ ਨਿਭਾਈ | ਅੰਤ ਵਿੱਚ ਮੁੱਖ ਅਧਿਆਪਕ ਸ੍ਰੀ ਪਨੀਸ਼ ਨੰਗਲਾ ਨੇ ਸਾਰੇ ਲੇਖਕਾਂ, ਸਹਿਤ ਰਸੀਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ |