16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, 40 ਹਜ਼ਾਰ ਰੁਪਏ ਲੁੱਟੇ

ਅਜੀਤ ਡੈਸਕ 19-05-2026
ਸ਼ੇਰਪੁਰ, 18 ਮਈ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ) – ਕਸਬਾ ਸ਼ੇਰਪੁਰ ਦੇ ਬੜੀ ਚੌਂਕ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਗ੍ਰਾਹਕ ਸੁਵਿਧਾ ਕੇਂਦਰ ਤੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ 40 ਹਜਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਗ੍ਰਾਹਕ ਸੁਵਿਧਾ ਕੇਂਦਰ ਦੇ ਸੰਚਾਲਕ ਮੁਨੀਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਸ਼ੇਰਪੁਰ ਨੇ ਦੱਸਿਆ ਕਿ ਕਰੀਬ ਸ਼ਾਮ 05:15 ਵਜੇ ਦੁਕਾਨ ਉੱਪਰ ਕੰਮ ਕਰਦੀ ਲੜਕੀ ਬੈਠੀ ਸੀ ਤਾਂ ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਤੇ ਪਿਸਤੌਲ ਦਿਖਾ ਕੇ ਸੁਵਿਧਾ ਕੇਂਦਰ ਦੇ ਗੱਲੇ ਵਿੱਚ ਪਏ ਕਰੀਬ 40 ਹਜਾਰ ਰੁਪਏ ਲੁੱਟ ਕੇ ਲੈ ਗਏ | ਉਹ ਇਸ ਲੁੱਟ ਉਪਰੰਤ ਮੋਟਰਸਾਈਕਲ ਤੇ ਸਵਾਰ ਹੋਕੇ ਬਰਨਾਲਾ ਰੋਡ ਵਾਲੀ ਸਾਈਡ ਨੂੰ ਚਲੇ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ | ਸ਼ੇਰਪੁਰ ਪੁਲਿਸ ਅਤੇ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਸ਼ੇਰਪੁਰ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੋਟੋਜ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਬੜੀ ਚੌਂਕ ਵਿੱਚ ਅਲੱਗ-ਅਲੱਗ ਬੈਂਕਾਂ ਦੀਆਂ ਤਿੰਨ ਬਰਾਂਚਾਂ ਹਨ ਅਤੇ ਇੱਕ ਪ੍ਰਾਈਵੇਟ ਕੇਂਦਰ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਕਾਰਨ ਲੋਕਾਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਬਡਵੀਜ਼ਨ ਧੂਰੀ ਦੇ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੀਸੀਟੀਵੀ ਫੋਟੋਜ ਦੇ ਅਧਾਰ ਤੇ ਤਫ਼ਤੀਸ਼ ਕਰਵਾ ਰਹੇ ਹਨ | ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਨਹਿਰੀ ਖਾਲ 'ਤੇ ਲੱਗ ਰਹੇ ਘਟੀਆ ਮਟੀਰੀਅਲ ਦਾ ਪੰਚਾਇਤ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਵਿਰੋਧ, ਕਾਰਵਾਈ ਦੀ ਮੰਗ... ਅਗਲੀ ਖ਼ਬਰ ਸਹੀ ਰਾਮ ਗੁਲਾੜੀ ਦੀ ਮਿ੍ਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਕੀਤਾ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।