16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਹਿਰੀ ਖਾਲ 'ਤੇ ਲੱਗ ਰਹੇ ਘਟੀਆ ਮਟੀਰੀਅਲ ਦਾ ਪੰਚਾਇਤ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਵਿਰੋਧ, ਕਾਰਵਾਈ ਦੀ ਮੰਗ

ਪਿੰਡ ਬਦਰਾ ਵਿਖੇ ਨਹਿਰੀ ਖਾਲ ਦੇ ਨੱਕਿਆਂ 'ਤੇ ਲੱਗ ਰਹੀਆਂ ਘਟੀਆ ਕਿਸਮ ਦੀਆਂ ਇੱਟਾਂ ਤੇ ਹੋਰ ਸਾਮਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਹਲਕਾ ਭਦੌੜ ਕਿਸਾਨ ਵਿੰਗ ਦੇ ਪ੍ਰਧਾਨ ਰਾਮਫਲ ਸਿੰਘ ਬਦਰਾ, ਸਰਪੰਚ ਨਾਜ਼ਮ ਸਿੰਘ ਤੇ ਨਾਲ ਹੋਰ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 19-05-2026
ਰੂੜੇਕੇ ਕਲਾਂ, 18 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਰਜਵਾਹਾ ਜੋਗਾ ਮੋਘਾ ਬੁਰਜੀ ਨੰਬਰ 40900 ਐਲ 'ਤੇ ਪਿੰਡ ਬਦਰਾ ਵਿਖੇ ਨਹਿਰੀ ਖਾਲ ਦੇ ਬਣ ਰਹੇ ਨੱਕਿਆਂ 'ਤੇ ਲੱਗ ਰਹੀਆਂ ਘਟੀਆ ਕਿਸਮ ਦੀਆਂ ਇੱਟਾਂ ਅਤੇ ਹੋਰ ਸਾਮਾਨ ਦਾ ਵਿਰੋਧ ਕਰਦਿਆਂ ਗ੍ਰਾਮ ਪੰਚਾਇਤ ਪਿੰਡ ਬਦਰਾ ਦੇ ਸਰਪੰਚ ਨਾਜ਼ਮ ਸਿੰਘ, ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਕਿਸਾਨ ਵਿੰਗ ਦੇ ਪ੍ਰਧਾਨ ਰਾਮਫਲ ਸਿੰਘ ਬਦਰਾ, ਪੰਚ ਗੁਰਪ੍ਰੀਤ ਸਿੰਘ ਸਾਬਕਾ ਫ਼ੌਜੀ, ਨੰਬਰਦਾਰ ਜਗਜੀਵਨ ਸਿੰਘ, ਹਰਜੀਤ ਸਿੰਘ, ਮੱਖਣ ਸਿੰਘ, ਧਰਮਾ ਪੰਡਿਤ, ਜੋਧਾ ਪੰਡਿਤ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕਰ ਕੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਖਾਲ ਬਣਾਏ ਜਾ ਰਹੇ ਹਨ | ਪ੍ਰੰਤੂ ਸਬੰਧਿਤ ਠੇਕੇਦਾਰ ਵਲੋਂ ਪਹਿਲਾ ਨਹਿਰੀ ਖਾਲ ਬਣਾਉਣ ਸਮੇਂ ਘਟੀਆਂ ਮੈਟੀਰੀਅਲ ਤੇ ਇੱਟਾਂ ਦੀ ਵਰਤੋਂ ਕੀਤੀ ਗਈ ਹੈ | ਹੁਣ ਨਹਿਰੀ ਖਾਲ ਦੇ ਪਾਣੀ ਵਾਲੇ ਨੱਕੇ ਉਸਾਰੀ ਅਧੀਨ ਹਨ | ਜਿਨ੍ਹਾਂ 'ਤੇ ਕਿ ਬਹੁਤ ਹੀ ਘਟੀਆ ਕਿਸਮ ਦੀਆਂ ਇੱਟਾਂ ਤੇ ਹੋਰ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ | ਸੀਮਿੰਟ ਦੇ ਵਿਚ ਮਿੱਟੀ ਵੀ ਮਿਲਾ ਕੇ ਲਗਾਈ ਜਾ ਰਹੀ ਹੈ | ਨੱਕਿਆਂ 'ਤੇ ਘਟੀਆਂ ਇੱਟਾਂ ਅਤੇ ਹੋਰ ਸਮਾਨ ਲੱਗਣ ਕਰ ਕੇ ਨਹਿਰੀ ਖਾਲ ਅਤੇ ਨੱਕੇ ਜਲਦੀ ਹੀ ਟੁੱਟ ਕੇ ਖ਼ਤਮ ਹੋ ਜਾਣਗੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲੇਗਾ | ਆਮ ਆਦਮੀ ਪਾਰਟੀ ਦੇ ਉਕਤ ਆਗੂਆਂ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਵਲੋਂ ਖਾਲ ਅਤੇ ਨੱਕਿਆਂ 'ਤੇ ਘਟੀਆ ਸਮਾਨ 'ਤੇ ਇੱਟਾਂ ਲਾ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਇਸ ਸਬੰਧੀ ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਰਾਮਪੁਰਾ ਫੂਲ ਦੇ ਜੇ.ਈ. ਦੇ ਅਨੇਕਾਂ ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਤੇ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ | ਨੱਕੇ ਬਣਾਉਣ ਦਾ ਕੰਮ ਸਾਡੇ ਵਿਰੋਧ ਦੇ ਬਾਵਜੂਦ ਚੱਲ ਰਿਹਾ ਹੈ | ਨੱਕਿਆਂ ਦੀ ਉਸਾਰੀ 'ਤੇ ਅਤੀ ਘਟੀਆ ਕਿਸਮ ਦੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਪਹਿਲਾਂ ਨਹਿਰੀ ਖਾਲ ਅਤੇ ਬਣ ਚੁੱਕੇ ਨੱਕਿਆਂ 'ਤੇ ਵੀ ਘਟੀਆ ਕਿਸਮ ਦੀਆਂ ਇੱਟਾਂ ਤੇ ਹੋਰ ਮਾੜਾ ਸਮਾਨ ਲੱਗ ਚੁੱਕਿਆ ਹੈ | ਗ੍ਰਾਮ ਪੰਚਾਇਤ ਬਦਰਾ ਦੇ ਸਰਪੰਚ ਨਾਜ਼ਮ ਸਿੰਘ, ਹਲਕੇ ਦੇ ਕਿਸਾਨ ਵਿੰਗ ਦੇ ਪ੍ਰਧਾਨ ਰਾਮਫਲ ਸਿੰਘ ਬਦਰਾ, ਪੰਚ ਗੁਰਪ੍ਰੀਤ ਸਿੰਘ ਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਹਿਰੀ ਖਾਲ ਅਤੇ ਨੱਕਿਆਂ ਦੀ ਉਸਾਰੀ 'ਤੇ ਲਾਈਆਂ ਘਟੀਆਂ ਕਿਸਮ ਦੀਆਂ ਇੱਟਾਂ ਅਤੇ ਸਮਾਨ ਦੀ ਵਿਜੀਲੈਂਸ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪਿੰਡ ਦੇ ਕਿਸਾਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਹਿਰੀ ਖਾਲ ਅਤੇ ਨੱਕਿਆਂ 'ਤੇ ਲੱਗੇ ਮੈਟੀਰੀਅਲ ਦੀ ਵਿਜੀਲੈਂਸ ਜਾਂਚ ਦੀ ਮੰਗ ਅਗਲੀ ਖ਼ਬਰ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, 40 ਹਜ਼ਾਰ ਰੁਪਏ ਲੁੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।