ਖਨੌਰੀ, 18 ਮਈ (ਬਲਵਿੰਦਰ ਸਿੰਘ ਥਿੰਦ) - ਕੁਲਵੰਤ ਸਿੰਘ ਗੁਲਾੜੀ ਦੇ ਪਿਤਾ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਬੀਤੇ ਦਿਨ ਮੌਤ ਹੋ ਗਈ ਸੀ | ਜਿਸ ਦੀ ਮਿ੍ਤਕ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਐਂਬੂਲੈਂਸ ਰਾਹੀਂ ਹਰਿਆਣਾ ਦੇ ਐਸ.ਐਚ.ਕੇ.ਐਮ. ਮੈਡੀਕਲ ਕਾਲਜ ਨਾਲਹੜ, ਨੂੰਹ ਲਿਜਾਇਆ ਗਿਆ | ਜਿੱਥੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਡਾਕਟਰੀ ਕੋਰਸ ਦੀ ਸਿਖਲਾਈ ਦਿੱਤੀ ਜਾਂਦੀ ਹੈ | ਸਰਪੰਚ ਕਮਲ ਦੇਵੀ ਦੇ ਪਤੀ ਤੇ ਉੱਘੇ ਸਮਾਜ ਸੇਵੀ ਠੇਕੇਦਾਰ ਰਿਸ਼ੀਪਾਲ ਗੁਲਾੜੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ |