ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਸੰਗਰੂਰ 'ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>
ਅਜੀਤ ਡੈਸਕ
20-05-2026
ਦੇਸ਼ ਵਿਆਪੀ ਬੰਦ ਦੀ ਕਾਲ ਦਾ ਬਾਈਕਾਟ ਕਰ ਕੇ ਦੁਕਾਨਾਂ ਰੱਖੀਆਂ ਜਾਣਗੀਆਂ ਖੁੱਲ੍ਹੀਆਂ - ਗਰਗ, ਗੁਪਤਾ
ਦੇਸ਼ ਵਿਆਪੀ ਬੰਦ ਦੀ ਕਾਲ ਦਾ ਬਾਈਕਾਟ ਕਰ ਕੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਐਲਾਨ ਕਰਦਿਆਂ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਜਨਰਲ ਸਕੱਤਰ ਪੰਕਜ ਗੁਪਤਾ ਨੇ ਕਿਹਾ ਕਿ ਇਹ ਹੜਤਾਲ ਨਿੱਜੀ ਹਿਤਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ, ਇਸ ਦਾ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਇਸ ਲਈ ਸੰਗਰੂਰ ਸਮੇਤ ਪੰਜਾਬ ਦੇ ਵੱਡੀ ਗਿਣਤੀ ਕੈਮਿਸਟ ਇਸ ਹੜਤਾਲ ਦਾ ਹਿੱਸਾ ਨਹੀਂ ਬਣਨਗੇ ਅਤੇ ਆਪਣੀਆਂ ਦੁਕਾਨਾਂ ਨੂੰ ਆਮ ਵਾਂਗ ਖੁੱਲ੍ਹਾ ਰੱਖਣਗੇਟ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦੇਸ਼ ਦੇ ਕੈਮਿਸਟਾਂ ਦੀਆਂ ਮੰਗਾਂ ਤੋਂ ਕਈ ਪਹਿਲੂਆਂ ਤੋਂ ਵੱਖ ਹਨ ਕਿਉਂਕਿ ਪੰਜਾਬ ਵਿਚ ਡਰੱਗ ਐਂਡ ਕੋਸਮੈਟਿਕਸ ਐਕਟ ਨੂੰ ਦੇਸ਼ ਤੋਂ ਅਲੱਗ ਸ਼ਰਤਾਂ ਅਧੀਨ ਲਾਗੂ ਕੀਤਾ ਜਾ ਰਿਹਾ ਹੈ | ਜੋ ਹੜਤਾਲ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿਚ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦਾ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ |