06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੂਹਰੀਆਂ-ਤੀਹਰੀਆਂ ਡਿਊਟੀਆਂ ਲਗਾਉਣ ਵਿਰੁੱਧ ਮੁਜ਼ਾਹਰਾ 20 ਨੂੰ <br/>

ਅਜੀਤ ਡੈਸਕ 20-05-2026
ਸੰਗਰੂਰ, 19 ਮਈ (ਧੀਰਜ ਪਸੋਰੀਆ) - ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ. (ਦਿਗਵਿਜੇ ਪਾਲ) ਅਤੇ ਡੀ.ਟੀ.ਐਫ. (ਸਬੰਧਿਤ ਡੀ.ਐਮ.ਐਫ.) ਦੇ ਆਗੂਆਂ ਨੇ ਸਾਂਝੇ ਰੂਪ ਦਾਤਾ ਸਿੰਘ ਨਮੋਲ ਅਤੇ ਸੁਖਵਿੰਦਰ ਗਿਰ ਦੀ ਅਗਵਾਈ 'ਚ ਸੰਗਰੂਰ ਦੇ ਡੀ.ਸੀ. ਨਾਲ ਮੁਲਾਕਾਤ ਕੀਤੀ | ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਜਨਗਣਨਾ, ਡਰੱਗ ਸੈਂਸਜ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਲਾਈਆਂ ਦੂਹਰੀਆਂ-ਤੀਹਰੀਆਂ ਗ਼ੈਰ ਵਿੱਦਿਅਕ ਡਿਊਟੀਆਂ ਕੱਟੀਆਂ ਜਾਣ | ਗੰਭੀਰ ਬਿਮਾਰੀਆਂ ਤੋਂ ਪੀੜਤ, ਅੰਗਹੀਣ ਅਤੇ ਛੋਟੇ ਬੱਚਿਆਂ ਦੀਆਂ ਮਾਵਾਂ ਦੀ ਕੈਟਾਗਰੀ ਵਿੱਚ ਆਉਂਦੇ ਅਧਿਆਪਕਾਂ ਦੀਆਂ ਇਹ ਡਿਊਟੀਆਂ ਕੱਟੀਆਂ ਜਾਣ ਅਤੇ ਜਨਗਣਨਾ ਡਿਊਟੀ ਲਈ ਹੋਰ ਜ਼ਿਲਿ੍ਹਆਂ ਦੀ ਤਰਜ਼ 'ਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫ਼ਾਰਗ ਕੀਤਾ ਜਾਵੇ ਪਰ ਡੀ.ਸੀ. ਸੰਗਰੂਰ ਵੱਲੋਂ ਇਸ ਮਾਮਲੇ ਵਿੱਚ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ | ਅਧਿਆਪਕ ਆਗੂਆਂ ਨੇ ਡੀ.ਸੀ. ਸੰਗਰੂਰ ਦੇ ਇਸ ਵਤੀਰੇ ਦੀ ਸਖਤ ਨਿੰਦਾ ਕੀਤੀ | ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਇਸ ਸੰਬੰਧੀ 20 ਮਈ ਨੂੰ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਸੁਖਪ੍ਰੀਤ ਕੌਰ ਨੇ ਮਿੰਕੂ ਜਵੰਧਾ ਦੀ ਪ੍ਰੇਰਨਾ ਸਦਕਾ ਆਪਣੇ ਨਾਮਜ਼ਦਗੀ ਪੱਤਰ ਲਏ ਵਾਪਸ <br/> ਅਗਲੀ ਖ਼ਬਰ ਮਲੇਰਕੋਟਲਾ 'ਚ 'ਆਪ' ਉਮੀਦਵਾਰ ਹੂੰਝਾ ਫੇਰ ਜਿੱਤ ਦਰਜ ਕਰਵਾਉਗੇ - ਚੇਅਰਮੈਨ ਜਾਫ਼ਰ ਅਲੀ ਭੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।