ਲੌਂਗੋਵਾਲ, 19 ਮਈ (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਲਈ ਕੁੱਲ 15 ਵਾਰਡਾਂ ਵਿਚੋਂ 62 ਉਮੀਦਵਾਰਾਂ ਨੇ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ | ਜਿਨ੍ਹਾਂ 'ਚੋਂ 15 ਉਮੀਦਵਾਰਾਂ ਵੱਲੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਜਾਣ ਉਪਰੰਤ ਹੁਣ ਲੌਂਗੋਵਾਲ ਦੇ 15 ਵਾਰਡਾਂ ਵਿਚ ਕੁੱਲ 47 ਉਮੀਦਵਾਰ ਚੋਣ ਮੈਦਾਨ ਵਿਚ ਹਨ | ਚੋਣ ਅਧਿਕਾਰੀ ਅਮਿਤ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਇਹਨਾਂ 47 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਹਨ | ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਅੰਤਿਮ ਸੂਚੀ ਅਨੁਸਾਰ ਲੌਂਗੋਵਾਲ ਦੇ ਵਾਰਡ ਨੰਬਰ 1 ਤੋਂ ਅੰਮਿ੍ਤਪਾਲ ਕੌਰ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ, ਕਰਮਜੀਤ ਕੌਰ ਆਮ ਆਦਮੀ ਪਾਰਟੀ ਨੂੰ ਝਾੜੂ ਅਤੇ ਗੁਰਮੀਤ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੱਥ ਪੰਜਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 2 ਤੋਂ ਰੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਗੁਰਮੇਲ ਸਿੰਘ ਆਜ਼ਾਦ ਉਮੀਦਵਾਰ ਨੂੰ ਟਰੱਕ, ਅਤੇ ਦਰਸ਼ਨ ਸਿੰਘ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 3 ਤੋਂ ਬਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਪਰਮਜੀਤ ਸਿੰਘ ਆਜ਼ਾਦ ਉਮੀਦਵਾਰ ਨੂੰ ਟਰੱਕ, ਲਵਪ੍ਰੀਤ ਸਿੰਘ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਅਤੇ ਬੂਟਾ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੱਥ ਪੰਜਾ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 4 ਤੋਂ ਸਤਨਾਮ ਸਿੰਘ ਆਮ ਆਦਮੀ ਪਾਰਟੀ ਉਮੀਦਵਾਰ ਨੂੰ ਝਾੜੂ, ਗੁਰਪਾਲ ਸਿੰਘ ਆਜ਼ਾਦ ਉਮੀਦਵਾਰ ਨੂੰ ਹਵਾਈ ਜਹਾਜ਼ ਅਤੇ ਨਸੀਬ ਕੌਰ ਆਜ਼ਾਦ ਉਮੀਦਵਾਰ ਨੂੰ ਟਰੱਕ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 5 ਤੋਂ ਸਤਵੰਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਸਵਰਨ ਕੌਰ ਆਜ਼ਾਦ ਉਮੀਦਵਾਰ ਨੂੰ ਟਰੱਕ ਅਤੇ ਕਰਮਜੀਤ ਕੌਰ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 6 ਤੋਂ ਬਲਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਰੂਪ ਸਿੰਘ ਆਜ਼ਾਦ ਉਮੀਦਵਾਰ ਨੰੂ ਟਰੱਕ, ਸੁਖਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ ਤੱਕੜੀ, ਗੁਰ ਧਿਆਨ ਸਿੰਘ ਭਾਰਤੀ ਜਨਤਾ ਪਾਰਟੀ ਨੂੰ ਕਮਲ ਫ਼ੁਲ ਅਤੇ ਗੁਰਜੀਤ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੱਥ ਪੰਜਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 7 ਤੋਂ ਜਸਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਸ਼ਿੰਦਰ ਕੌਰ ਆਜ਼ਾਦ ਨੂੰ ਟਰੈਕਟਰ, ਸ਼ਿੰਦਰਪਾਲ ਕੌਰ ਪਤਨੀ ਜੀਤ ਸਿੰਘ ਆਜ਼ਾਦ ਨੂੰ ਟਰੱਕ ਅਤੇ ਵੀਨਾ ਰਾਣੀ ਆਜ਼ਾਦ ਉਮੀਦਵਾਰ ਨੂੰ ਹਵਾਈ ਜਹਾਜ਼ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 8 ਤੋਂ ਭੁਪਿੰਦਰ ਸਿੰਘ ਆਜ਼ਾਦ ਨੂੰ ਟਰੈਕਟਰ, ਸੇਮਰਾਜ ਨੂੰ ਟਰੱਕ ਅਤੇ ਕੁਲਦੀਪ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 9 ਤੋਂ ਅਮਰਜੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ ਅਤੇ ਸੰਦੀਪ ਕੌਰ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 10 ਤੋਂ ਬੁੱਧ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਝਾੜੂ, ਕੁਲਦੀਪ ਸਿੰਘ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਅਤੇ ਕਰਨੈਲ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੱਥ ਪੰਜਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ |ਵਾਰਡ ਨੰਬਰ 11 ਤੋਂ ਸਰਬਜੀਤ ਕੌਰ ਆਜ਼ਾਦ ਨੂੰ ਟਰੱਕ, ਰਛਪਾਲ ਕੌਰ ਆਮ ਆਦਮੀ ਪਾਰਟੀ ਨੂੰ ਝਾੜੂ ਅਤੇ ਸੁਸ਼ੀਲ ਰਾਣੀ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 12 ਤੋਂ ਕੁਲਦੀਪ ਸਿੰਘ ਆਮ ਆਦਮੀ ਪਾਰਟੀ ਨੂੰ ਝਾੜੂ ਅਤੇ ਸੁਖਵਿੰਦਰ ਸਿੰਘ ਆਜ਼ਾਦ ਉਮੀਦਵਾਰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 13 ਤੋਂ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੂੰ ਝਾੜੂ ਅਤੇ ਵੀਰਪਾਲ ਕੌਰ ਆਜ਼ਾਦ ਉਮੀਦਵਾਰ ਨੂੰ ਟਰੈਕਟਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 14 ਤੋਂ ਜਸਵੀਰ ਕੌਰ ਆਮ ਆਦਮੀ ਪਾਰਟੀ ਨੂੰ ਝਾੜੂ, ਜਗਸੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ , ਅਤੇ ਕਰਨੈਲ ਸਿੰਘ ਕਾਂਗਰਸ ਪਾਰਟੀ ਨੂੰ ਹੱਥ ਪੰਜਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਵਾਰਡ ਨੰਬਰ 15 ਤੋਂ ਛੰਨੋ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ, ਬੱਬੀ ਕੌਰ ਆਮ ਆਦਮੀ ਪਾਰਟੀ ਨੂੰ ਝਾੜੂ, ਅਮਨਦੀਪ ਕੌਰ ਆਜ਼ਾਦ ਉਮੀਦਵਾਰ ਨੂੰ ਮੰਜਾ, ਗੁਰਤੇਜ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੱਥ ਪੰਜਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵਾਰਡ ਨੂੰ 2 ਤੋਂ ਰਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਆਜ਼ਾਦ, ਵਾਰਡ ਨੰਬਰ 3 ਤੋਂ ਗੋਬਿੰਦ ਸਿੰਘ ਪੁੱਤਰ ਪਰਮਜੀਤ ਸਿੰਘ ਆਜ਼ਾਦ, ਵਾਰਡ ਨੰਬਰ 4 ਤੋਂ ਗੁਰਮੇਲ ਸਿੰਘ ਪੁੱਤਰ ਟੇਕ ਸਿੰਘ ਨੇ ਚਿਤਵੰਤ ਸਿੰਘ ਪੁੱਤਰ ਉਦੇ ਸਿੰਘ ਨੇ ਅਤੇ ਹਰਦੇਵ ਸਿੰਘ ਪੁੱਤਰ ਅਮਰੀਕ ਸਿੰਘ ਨੇ, ਵਾਰਡ ਨੰਬਰ 5 ਤੋਂ ਅਮਰਜੀਤ ਕੌਰ ਪਤਨੀ ਬਲਕਾਰ ਸਿੰਘ ਨੇ | ਵਾਰਡ ਨੰਬਰ 6 ਤੋਂ ਹਰਦੀਪ ਸਿੰਘ ਪੁੱਤਰ ਰੂਪ ਸਿੰਘ ਨੇ, ਵਾਰਡ ਨੰਬਰ 7 ਤੋਂ ਸਤਿਨਾਮ ਕੌਰ ਪਤਨੀ ਪੁਸ਼ਪਿੰਦਰ ਸਿੰਘ ਨੇ, ਵਾਰਡ ਨੰਬਰ 8 ਤੋਂ ਲੇਖ ਦਵਿੰਦਰ ਪਾਲ ਗਰਗ ਪੁੱਤਰ ਸੇਮਰਾਜ ਗਰਗ ਨੇ ਅਤੇ ਹਰਜੀਤ ਸਿੰਘ ਪੁੱਤਰ ਧੰਨਾ ਸਿੰਘ ਨੇ ਵਾਰਡ ਨੰਬਰ 11 ਤੋਂ ਪਰਮਲ ਕੌਰ ਪਤਨੀ ਹਰਦੀਪ ਖਾਨ ਨੇ, ਵਾਰਡ ਨੰਬਰ 12 ਤੋਂ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ, ਵਾਰਡ ਨੰਬਰ 14 ਤੋਂ ਕਮਲ ਪਾਲ ਸਿੰਘ ਬਰਾੜ ਪੁੱਤਰ ਕਰਮ ਸਿੰਘ ਬਰਾੜ ਅਤੇ ਗੁਲਜਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਅਤੇ ਵਾਰਡ ਨੰਬਰ 15 ਤੋਂ ਜਮਨਾ ਰਾਣੀ ਪਤਨੀ ਵਿੱਕੀ ਨਾਥ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ |