15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਭਵਾਨੀਗੜ੍ਹ ਚੋਣਾਂ: ਵਾਰਡ ਨੰਬਰ 13 ਤੋਂ ਜੇਤੂ ਉਮੀਦਵਾਰ ਹਨੀ ਕਾਂਸਲ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਦਾ ਕਰਵਾਇਆ ਮੂੰਹ ਮਿੱਠਾ <br/>

ਅਜੀਤ ਡੈਸਕ 30-05-2026
ਭਵਾਨੀਗੜ੍ਹ, 29 ਮਈ (ਰਣਧੀਰ ਸਿੰਘ ਫੱਗੂਵਾਲਾ) – ਨਗਰ ਕੌਂਸਲ ਭਵਾਨੀਗੜ੍ਹ ਦੀਆਂ ਆਮ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਵਾਰਡ ਨੰਬਰ 13 ਤੋਂ ਵੱਡੇ ਫ਼ਰਕ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨੀ ਕਾਂਸਲ ਵੱਲੋਂ ਅੱਜ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਖ਼ੁਸ਼ੀ ਦੇ ਮੌਕੇ 'ਤੇ ਜੇਤੂ ਉਮੀਦਵਾਰ ਹਨੀ ਕਾਂਸਲ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ | ਇਸ ਦੌਰਾਨ ਹਨੀ ਕਾਂਸਲ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਦਾ ਵਿਸ਼ੇਸ਼ ਤੌਰ 'ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਮਿਲੀ ਉਨ੍ਹਾਂ ਦੀ ਯੋਗ ਅਗਵਾਈ, ਸਹੀ ਰਣਨੀਤੀ ਅਤੇ ਦਿਨ-ਰਾਤ ਕੀਤੇ ਗਏ ਵੱਡੇ ਸਹਿਯੋਗ ਸਦਕਾ ਹੀ ਅੱਜ ਇਹ ਸ਼ਾਨਦਾਰ ਜਿੱਤ ਹਾਸਲ ਹੋਈ ਹੈ | ਇਸ ਮੁਲਾਕਾਤ ਦੌਰਾਨ ਪਾਰਟੀ ਦੇ ਸੀਨੀਅਰ ਆਗੂ, ਹਰਭਜਨ ਹੈਪੀ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ, ਬਹਾਦਰ ਸਿੰਘ, ਸੋਨੂੰ ਰਾਮ, ਬਲਪ੍ਰੀਤ ਸਿੰਘ, ਹਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਉਤਸ਼ਾਹਿਤ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਲੀਗਲ ਵਿੰਗ ਵਲੋਂ ਕੇਂਦਰੀ ਮੰਤਰੀ ਬਿੱਟੂ ਵਲੋਂ ਪੰਜਾਬ ਪੁਲਿਸ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿੰਦਾ <br/> ਅਗਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਦੀ ਚੋਣ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।