13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੜਕ 'ਤੇ ਨਜਾਇਜ਼ ਤੌਰ 'ਤੇ ਖੜ੍ਹਦੀਆਂ ਰੇਹੜੀਆਂ ਨੂੰ ਹਟਾਉਣ ਲਈ ਦਿੱਤਾ ਮੰਗ-ਪੱਤਰ

ਅਜੀਤ ਡੈਸਕ 05-06-2026
• ਬਲਿਆਲ ਰੋਡ ਕੱਟ 'ਤੇ ਅੱਧੀ ਦਰਜਨ ਲੋਕ ਗਵਾ ਚੁੱਕੇ ਜਾਨ
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਵਿਸ਼ਵਕਰਮਾ ਮੰਦਰ ਨੇੜੇ ਸਰਵਿਸ ਰੋਡ 'ਤੇ ਲਗਦੀਆਂ ਸਬਜ਼ੀ ਅਤੇ ਫਲ ਦੀਆਂ ਰੇਹੜੀਆਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਨਗਰ ਕੌਂਸਲ ਸਾਧਕ ਅਫ਼ਸਰ ਨੂੰ ਸੜਕਾਂ ਖ਼ਾਲੀ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਰਾਜੂ ਪਨੇਸਰ, ਸੀਤਾ ਰਾਮ, ਦੀਪਕ ਗਰਗ, ਭੀਮ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਸਰਵਿਸ ਰੋਡ 'ਤੇ ਲਗਦੀਆਂ ਰੇਹੜੀਆਂ ਕਾਰਨ ਇੱਥੋਂ ਲੰਘਦੇ ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਨ੍ਹਾਂ ਰੇਹੜੀਆਂ ਦੇ ਕਾਰਨ ਇੱਥੇ ਅਕਸਰ ਹੀ ਹਾਦਸੇ ਵਾਪਰਨ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਹੜੀਆਂ ਦੇ ਕਾਰਨ ਇੱਥੇ ਭਾਰੀ ਜਾਮ ਲੱਗਿਆ ਰਹਿੰਦਾ ਹੈ, ਜਿਸ ਦਾ ਫ਼ਿਕਰ ਨਾ ਤਾਂ ਪ੍ਰਸ਼ਾਸਨ ਨੂੰ ਹੋ ਰਿਹਾ ਹੈ, ਨਾ ਹੀ ਰੇਹੜੀਆਂ ਵਾਲਿਆਂ ਨੂੰ ਹੈ |
ਦੁਕਾਨਦਾਰਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਇਨ੍ਹਾਂ ਰੇਹੜੀ ਵਾਲਿਆਂ ਨੂੰ ਰੇਹੜੀ ਖੜ੍ਹਾਉਣ ਤੋਂ ਰੋਕਦਾ ਹੈ ਤਾਂ ਇਨ੍ਹਾਂ ਉਨ੍ਹਾਂ ਨਾਲ ਲੜਾਈ-ਝਗੜਾ ਕਰਨ ਲੱਗ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਰੇਹੜੀਆਂ ਹਟਾਉਣ ਨੂੰ ਲੈ ਕੇ ਲਿਖਤੀ ਪੱਤਰ ਭੇਜੇ ਜਾ ਚੁੱਕੇ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ | ਦੁਕਾਨਦਾਰਾਂ ਜਿਨ੍ਹਾਂ ਵਿਚ ਉਕਤ ਤੋਂ ਇਲਾਵਾ ਪਵਨ ਕੁਮਾਰ, ਸੰਦੀਪ ਸਿੰਘ, ਪੱਪੂ ਖ਼ਾਨ, ਗੁਰਚਰਨ ਸਿੰਘ ਪਨੇਸਰ ਅਤੇ ਹੋਰ ਦੁਕਾਨਦਾਰਾਂ ਨੇ ਇਨ੍ਹਾਂ ਰੇਹੜੀਆਂ ਨੂੰ ਸੜਕ ਤੋਂ ਹਟਾ ਕੇ ਸੜਕ ਖ਼ਾਲੀ ਕਰਵਾਉਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਇਰਾਦਾ ਕਤਲ ਦੇ ਮਾਮਲੇ 'ਚੋਂ ਬਰੀ ਅਗਲੀ ਖ਼ਬਰ ਪੰਚਾਇਤ ਵਿਭਾਗ 'ਚ ਨਾ ਰਲਾਉਣ ਦੇ ਰੋਸ ਵਜੋਂ ਮਨਰੇਗਾ ਵਰਕਰਾਂ ਵਲੋਂ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।