13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੀ. ਪੀ. ਐਸ. ਚੀਮਾ 'ਚ ਮਨਾਇਆ 'ਵਿਸ਼ਵ ਵਾਤਾਵਰਨ ਦਿਵਸ'

ਅਜੀਤ ਡੈਸਕ 05-06-2026
ਚੀਮਾ ਮੰਡੀ, 4 ਜੂਨ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਪੈਰਾਮਾਊਾਟ ਪਬਲਿਕ ਸਕੂਲ, ਚੀਮਾ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਦੀ ਪੇ੍ਰਰਨਾ ਅਨੁਸਾਰ ਸਕੂਲ ਦੇ ਆਨਲਾਈਨ ਗਰੁੱਪਾਂ 'ਚ ਇਕ ਸੰਦੇਸ਼ ਰਾਹੀਂ ਬੱਚਿਆਂ ਅਤੇ ਸਟਾਫ਼ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ | ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਦੁਨੀਆ ਭਰ 'ਚ ਮਨਾਇਆ ਜਾਂਦਾ ਹੈ | ਇਸ ਮੌਕੇ ਅਪੀਲ ਕੀਤੀ ਗਈ ਕਿ ਹਰ ਬੱਚੇ ਵੱਲੋਂ ਇਕ ਪੌਦਾ ਮਿਤੀ 5 ਜੂਨ ਨੂੰ ਆਪਣੇ ਘਰ ਵਿੱਚ/ ਕਿਸੇ ਗਮਲੇ ਵਿੱਚ, ਖੇਤ ਵਿੱਚ ਜਾਂ ਕਿਤੇ ਵੀ ਲਗਾਇਆ ਜਾਵੇ | ਬੱਚੇ ਨੇ ਉਸ ਪੌਦੇ ਨੂੰ ਲਗਾਉਂਦੇ ਦੀ ਇੱਕ ਫ਼ੋਟੋ ਖਿੱਚ ਕੇ ਆਪਣੇ ਕਲਾਸ ਇੰਚਾਰਜ ਨੂੰ ਭੇਜਣੀ ਹੈ | ਬੱਚੇ ਨੇ ਉਸ ਪੌਦੇ ਦੀ ਦੇਖਭਾਲ ਕਰਨੀ ਹੈ ਅਤੇ ਉਸ ਦੇ ਵਿਕਾਸ ਨੂੰ ਹਰ ਰੋਜ਼ ਨੋਟ ਕਰਨਾ ਹੋਵੇਗਾ ਤੇ ਹਰ ਹਫ਼ਤੇ ਬਾਅਦ ਪੌਦੇ ਦੀ ਫ਼ੋਟੋ ਆਪਣੇ ਕਲਾਸ ਇੰਚਾਰਜ ਨੂੰ ਭੇਜਣੀ ਹੋਵੇਗੀ | ਆਖ਼ਰੀ ਛੁੱਟੀ ਵਾਲੇ ਦਿਨ ਵੀ ਬੱਚੇ ਵੱਲੋਂ ਉਸ ਦੀ ਵੀਡੀਓ ਬਣਾ ਕੇ ਕਲਾਸ ਇੰਚਾਰਜ ਨੂੰ ਭੇਜਣੀ ਹੋਵੇਗੀ | ਇਸ ਸੰਦੇਸ਼ ਰਾਹੀਂ ਬੱਚਿਆਂ ਵਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਉਪਰੰਤ ਬੱਚਿਆਂ, ਸਟਾਫ਼, ਡਰਾਈਵਰਾਂ ਅਤੇ ਕੇਅਰ-ਟੇਕਰ ਦੁਆਰਾ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ 3500 ਤੋਂ 4000 ਵੀਡੀਓ/ਫ਼ੋਟੋਆਂ ਬਣਾ ਕੇ ਭੇਜੀਆਂ ਗਈਆਂ | ਵਾਤਾਵਰਨ ਨੂੰ ਬਚਾਉਣ ਲਈ ਇੱਕ ਵੱਡਾ ਕਦਮ ਪੀ.ਪੀ.ਐੱਸ ਚੀਮਾ ਦੇ ਬੱਚਿਆਂ ਤੇ ਸਟਾਫ਼ ਦੁਆਰਾ ਚੁੱਕਿਆ ਗਿਆ | ਇਸ ਮੌਕੇ ਪਿੰ੍ਰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਬੋਰਡ ਦੀਆਂ ਸਬ-ਡਵੀਜ਼ਨਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਗਟ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ 'ਪਿੰਡਾਂ ਦਾ ਹਾਲ ਮੁੱਖ ਮੰਤਰੀ ਦੇ ਨਾਲ' ਮੁਹਿੰਮ ਦੇ ਤਹਿਤ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।