13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਨਾ ਕਰੇ- ਜਖਲਾ

ਅਜੀਤ ਡੈਸਕ 05-06-2026
ਧੂਰੀ, 4 ਜੂਨ (ਸੁਖਵੰਤ ਸਿੰਘ ਭੁੱਲਰ) - ਪੰਜਾਬ ਨੰਬਰਦਾਰਾ ਯੂਨੀਅਨ 643 ਤੇ ਅਸੂਲ ਧੂਰੀ ਯੂਨੀਅਨ ਦੇ ਅਹੁਦੇਦਾਰ ਮੈਂਬਰਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ 'ਚ ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰ ਭਾਈਚਾਰੇ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਅਤੇ ਮੰਗਾਂ ਨੂੰ ਤੁਰੰਤ ਲਾਗੂ ਕਰੇ | ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਕੰਮ ਕਾਜ 'ਚ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਇਸ ਵਰਗ ਨੂੰ ਸਰਕਾਰ ਲੋੜੀ ਦੀਆਂ ਮੰਗਾਂ ਪ੍ਰਤੀ ਅਣਗੌਲਿਆ ਕਰ ਰਹੀ ਹੈ | ਜਿਸ ਨੂੰ ਲੈ ਕੇ ਨੰਬਰਦਾਰ ਭਾਈਚਾਰੇ ਦੇ ਮਨ ਵਿਚ ਭਾਰੀ ਰੋਸ ਹੈ ਉਨ੍ਹਾਂ ਕਿਹਾ ਕਿ ਇਕ ਮਹੀਨੇ ਅੰਦਰ ਜੇਕਰ ਸਰਕਾਰ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਲਾਗੂ ਨਹੀਂ ਕਰਦੀ ਤਾਂ ਉਹ ਆਪਣੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜਹਾਂਗੀਰ ਜਨਰਲ ਸਕੱਤਰ, ਜਗਤਾਰ ਸਿੰਘ ਹਸਨਪੁਰ, ਬਹਾਦਰ ਸਿੰਘ ਹਰਚੰਦਪੁਰ, ਦਰਬਾਰਾ ਸਿੰਘ ਕਾਂਝਲਾ, ਪਰਮਜੀਤ ਸਿੰਘ ਸੇਰਪੁਰ ਸੋਢੀਆਂ, ਨਿਰਮਲ ਸਿੰਘ ਬੇਨੜਾ, ਮਲਕੀਤ ਸਿੰਘ ਕਹੇਰੂ, ਗੁਰਚਰਨ ਸਿੰਘ ਕਾਂਝਲਾ, ਹਰਪ੍ਰੀਤ ਸਿੰਘ ਭੁੱਲਰਹੇੜੀ, ਗੁਰਪ੍ਰੀਤ ਸਿੰਘ ਦੋਹਲਾ ਹਰਦੇਵ ਸਿੰਘ ਭੁੱਲਰਹੇੜੀ ਕਰਨੈਲ ਸਿੰਘ ਹਰਚੰਦਪੁਰ ਸੁਖਵਿੰਦਰ ਸਿੰਘ ਭਲਵਾਨ ਗੁਰਦਿਆਲ ਸਿੰਘ ਮੀਰਹੇੜੀ ਅੰਮਿ੍ਤ ਪਾਲ ਸਿੰਘ ਬੇਲੇਵਾਲ, ਜੋਗਿੰਦਰ ਸਿੰਘ ਪਲਾਸੌਰ, ਦਰਬਾਰਾ ਸਿੰਘ ਕਾਂਝਲਾ, ਜਸਪਾਲ ਸਿੰਘ ਬਰੜਵਾਲ, ਪਰਦੁਮਣ ਸਿੰਘ ਕਿਲਾ ਬਟੂਆ, ਜਸਪਾਲ ਸਿੰਘ ਕਾਂਝਲਾ ਕਾਹਨ ਸਿੰਘ ਜੱਖਲਾ ਆਦਿ ਮੈਂਬਰਾਨ ਨੇ ਮੀਟਿੰਗ ਵਿਚ ਹਿੱਸਾ ਲਿਆ |
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਅਗਲੀ ਖ਼ਬਰ ਐਸ.ਡੀ.ਐਮ. ਵਲੋਂ ਮੈਗਜ਼ੀਨ ਊਧਮ ਜਯੋਤੀ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।