ਸੁਨਾਮ ਊਧਮ ਸਿੰਘ ਵਾਲਾ, 4 ਜੂਨ (ਭੁੱਲਰ, ਧਾਲੀਵਾਲ) ਦੀ ਸੁਨਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ | ਜਿਸ 'ਚ ਵਿੱਛੜ ਗਏ ਪੈਨਸ਼ਨਰਜ਼ ਸਾਥੀ ਮਾਸਟਰ ਸੁਖਮਹਿੰਦਰ ਸਿੰਘ ਅÏਲਖ, ਜਗਰੂਪ ਸਿੰਘ ਸ਼ੇਰੋਂ, ਗਿਆਨ ਸਿੰਘ ਸ਼ੇਰੋਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਧਾਨ ਪ੍ਰੇਮ ਚੰਦ ਅਗਰਵਾਲ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਅਤੇ ਸਰਕਾਰ ਵੱਲ ਰਹਿੰਦੇ ਡੀ ਏ ਦੇ 18% ਬਕਾਏ ਦੇਣ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਸਰਕਾਰ ਵਲੋਂ ਡੀ.ਏ. ਦੇਣ ਦੇ ਮਾਮਲੇ 'ਚ ਬਣਾਈ ਗਈ ਸਬ ਕਮੇਟੀ ਦੀ ਰਿਪੋਰਟ ਦੇ ਸਬੰਧ 'ਚ ਵੀ ਜਾਣੂ ਕਰਵਾਇਆ | ਆਗੂਆਂ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁੱਝ ਵੀ ਨਹੀਂ ਦੇਣਾ ਚਾਹੁੰਦੀ | ਇਸ ਲਈ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ਤੇ ਜੁਲਾਈ ਅਗਸਤ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਸਾਹਮਣੇ ਖਾਲੀ ਘੜੇ ਭੰਨੇ ਜਾਣਗੇ | ਇਸ ਉਪਰੰਤ ਸਤੰਬਰ ਮਹੀਨੇ ਦੇ ਵਿੱਚ ਜ਼ੋਨਲ ਪੱਧਰ 'ਤੇ ਧਰਨੇ ਦਿੱਤੇ ਜਾਣਗੇ ਅਤੇ ਅਕਤੂਬਰ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਓਮ ਪ੍ਰਕਾਸ਼ ਬਾਂਸਲ, ਕਰਮ ਸਿੰਘ ਛਾਜਲੀ, ਕਿ੍ਸ਼ਨ ਸਿੰਘ ਜਖੇਪਲ, ਚਮਕੌਰ ਸਿੰਘ ਸਿੱਧੂ, ਧੰਨ ਸਿੰਘ ਛਾਜਲੀ, ਹਰਨੇਕ ਸਿੰਘ ਖੋਖਰ, ਅਮਰੀਕ ਸਿੰਘ ਖੰਨਾ, ਕੁਲਦੀਪ ਸਿੰਘ ਪਾਠਕ, ਬਲਵੰਤ ਸਿੰਘ ਸ਼ੇਰੋਂ, ਚੇਤ ਰਾਮ ਢਿੱਲੋਂ ਅਤੇ ਕਰਨੈਲ ਸਿੰਘ ਖੋਖਰ ਆਦਿ ਮੌਜੂਦ ਸਨ |