30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਮਿਲਿਆ ਆਰਥਿਕ ਲਾਭ-ਸਰਜੀਵਨ ਜਿੰਦਲ

ਗੱਲਬਾਤ ਕਰਦੇ ਹੋਏ ਭਾਜਪਾ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 06-06-2026
ਸੰਗਰੂਰ, 5 ਜੂਨ (ਦਮਨਜੀਤ ਸਿੰਘ)-ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮਨਿਰਭਰ ਨਿਧੀ (ਪੀ.ਐਮ ਸਵੈਨਿਧੀ) ਯੋਜਨਾ ਤਹਿਤ ਸੰਗਰੂਰ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਲਈ ਆਰਥਿਕ ਮਜ਼ਬੂਤੀ ਅਤੇ ਸਵੈ-ਨਿਰਭਰਤਾ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉਭਰੀ ਹੈ | ਕੋਵਿਡ-19 ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਹਜ਼ਾਰਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਾਰਜਸ਼ੀਲ ਪੂੰਜੀ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਇਸ ਯੋਜਨਾ ਤਹਿਤ ਕੁੱਲ 10 ਹਜ਼ਾਰ 446 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਇਨ੍ਹਾਂ ਅਰਜ਼ੀਆਂ ਦੇ ਮੁਕਾਬਲੇ 12.98 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ, ਜਦਕਿ 12.05 ਕਰੋੜ ਰੁਪਏ ਦੀ ਰਕਮ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਜ਼ਿਲ੍ਹੇ ਦੇ 3,905 ਸਟਰੀਟ ਵੈਂਡਰ ਡਿਜ਼ਿਟਲ ਤੌਰ 'ਤੇ ਸਰਗਰਮ ਹੋ ਚੁੱਕੇ ਹਨ, ਜੋ ਡਿਜ਼ਿਟਲ ਭੁਗਤਾਨ ਅਤੇ ਵਿੱਤੀ ਸ਼ਮੂਲੀਅਤ ਵੱਲ ਇੱਕ ਮਹੱਤਵਪੂਰਨ ਪ੍ਰਾਪਤੀ ਹੈ | ਵਿਸਥਾਰ ਨਾਲ ਵੇਰਵਾ ਦਿੰਦੇ ਹੋਏ ਸਰਜਿਵਨ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਨਗਰ ਕੌਂਸਲ ਸੰਗਰੂਰ ਯੋਜਨਾ ਦਾ ਸਭ ਤੋਂ ਵੱਡਾ ਲਾਭਪਾਤਰੀ ਕੇਂਦਰ ਬਣ ਕੇ ਸਾਹਮਣੇ ਆਇਆ ਹੈ, ਜਿੱਥੇ 2,270 ਯੋਗ ਅਰਜ਼ੀਆਂ, 2.93 ਕਰੋੜ ਰੁਪਏ ਦੇ ਮਨਜ਼ੂਰ ਕਰਜ਼ੇ ਅਤੇ 2.69 ਕਰੋੜ ਰੁਪਏ ਦੀ ਵੰਡੀ ਗਈ ਰਕਮ ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਸੁਨਾਮ ਵਿੱਚ 1,972 ਯੋਗ ਅਰਜ਼ੀਆਂ, 2.58 ਕਰੋੜ ਰੁਪਏ ਦੇ ਮਨਜ਼ੂਰ ਕਰਜ਼ੇ ਅਤੇ 2.40 ਕਰੋੜ ਰੁਪਏ ਦੀ ਵੰਡੀ ਗਈ ਰਕਮ, ਨਗਰ ਕੌਂਸਲ ਧੂਰੀ ਵਿੱਚ 1,494 ਯੋਗ ਅਰਜ਼ੀਆਂ, 1.94 ਕਰੋੜ ਰੁਪਏ ਦੇ ਮਨਜ਼ੂਰ ਕਰਜ਼ੇ ਅਤੇ 1.77 ਕਰੋੜ ਰੁਪਏ ਦੀ ਵੰਡੀ ਗਈ ਰਕਮ, ਨਗਰ ਪੰਚਾਇਤ ਖਨੌਰੀ ਵਿੱਚ 1,187 ਯੋਗ ਅਰਜ਼ੀਆਂ, ਨਗਰ ਕੌਂਸਲ ਲਹਿਰਾਗਾਗਾ ਵਿੱਚ 782 ਯੋਗ ਅਰਜ਼ੀਆਂ, ਨਗਰ ਕੌਂਸਲ ਭਵਾਨੀਗੜ੍ਹ ਵਿੱਚ 751 ਯੋਗ ਅਰਜ਼ੀਆਂ, ਨਗਰ ਕੌਂਸਲ ਲੌਂਗੋਵਾਲ ਵਿੱਚ 644 ਯੋਗ ਅਰਜ਼ੀਆਂ, ਨਗਰ ਪੰਚਾਇਤ ਦਿੜ੍ਹਬਾ ਵਿੱਚ 539 ਯੋਗ ਅਰਜ਼ੀਆਂ, ਨਗਰ ਪੰਚਾਇਤ ਮੂਨਕ ਵਿੱਚ 509 ਯੋਗ ਅਰਜ਼ੀਆਂ ਅਤੇ ਨਗਰ ਪੰਚਾਇਤ ਚੀਮਾ ਵਿੱਚ 298 ਯੋਗ ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ | ਇਨ੍ਹਾਂ ਸਾਰੇ ਸ਼ਹਿਰੀ ਨਿਕਾਇਆਂ ਨੇ ਯੋਜਨਾ ਦੇ ਸਫਲ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ | ਪੀ.ਐਮ ਸਵੈਨਿਧੀ ਯੋਜਨਾ ਤਹਿਤ ਯੋਗ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਾਰਜਸ਼ੀਲ ਪੂੰਜੀ ਕਰਜ਼ਾ, ਸਮੇਂ ਸਿਰ ਕਰਜ਼ਾ ਵਾਪਸੀ 'ਤੇ 7 ਫ਼ੀਸਦੀ ਵਿਆਜ ਸਬਸਿਡੀ, ਡਿਜ਼ਿਟਲ ਭੁਗਤਾਨ ਪ੍ਰੋਤਸਾਹਨ, ਕ੍ਰੈਡਿਟ ਗਾਰੰਟੀ ਸਹਾਇਤਾ ਅਤੇ ਰੂਪੇ ਕ੍ਰੈਡਿਟ ਕਾਰਡ ਵਰਗੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਸੰਗਰੂਰ ਜ਼ਿਲ੍ਹੇ ਵਿੱਚ ਪੀ.ਐਮ. ਸਵੈਨਿਧੀ ਯੋਜਨਾ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਿਕ ਬਦਲਾਅ ਲਿਆ ਰਹੀਆਂ ਹਨ | ਇਹ ਯੋਜਨਾ ਅੱਜ ਜ਼ਿਲ੍ਹੇ ਦੇ ਹਜ਼ਾਰਾਂ ਰੇਹੜੀ-ਫੜੀ ਵਿਕੇ੍ਰਤਾਵਾਂ ਲਈ ਆਰਥਿਕ ਸੁਰੱਖਿਆ, ਸਨਮਾਨਜਨਕ ਰੋਜ਼ਗਾਰ ਅਤੇ ਸਵੈ-ਨਿਰਭਰਤਾ ਦਾ ਮਜ਼ਬੂਤ ਆਧਾਰ ਬਣ ਚੁੱਕੀ ਹੈ | ਇਸ ਮੌਕੇ ਉੱਪਰ ਸਤਵੰਤ ਸਿੰਘ ਪੂਨੀਆਂ, ਪ੍ਰੋ.ਓਾਕਾਰ ਸਿੰਘ, ਨਰਿੰਦਰ ਗੁਪਤਾ, ਲਲਿਤ ਐਡਵੋਕੇਟ, ਸੁਨੀਲ ਗੋਇਲ ਡਿੰਪਲ, ਅਰਵਿੰਦ ਮੌਦਗਿਲ, ਗੁਰਤੇਜ ਸਿੰਘ ਝਨੇੜੀ, ਮੰਡਲ ਪ੍ਰਧਾਨ ਰੋਮੀ ਗੋਇਲ, ਅਸ਼ੀਸ਼ ਗਰਗ, ਲਛਮਣ ਦਾਸ ਸੱਚਦੇਵਾ, ਸੁੱਖਪਾਲ ਸਿੰਘ ਕਾਝਲਾ, ਗੁਰਦੀਪ ਸਿੰਘ ਘਨੋਰੀ, ਜਗਸੀਰ ਸਿੰਘ, ਬਲਜੀਤ ਕੌਰ, ਕੋਮਲ ਰਾਣੀ, ਪਰਵਿੰਦਰ ਕੌਰ, ਅਮੀਰ ਸਿੰਘ, ਪ੍ਰਦੀਪ ਗਰਗ, ਅੰਨਕੁੰਰ ਗਰਗ, ਪ੍ਰਸ਼ੋਤਮ ਦਾਸ਼, ਵਾਸਦੇਵ ਆਰਿਆਂ, ਭਗਵੰਤ ਸਿੰਘ, ਨਿਰਭੈਅ ਸਿੰਘ, ਸੁਰੇਸ਼ ਬੈਦੀ, ਰਾਮ ਸਿੰਘ ਮੱਟਰਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜ਼ੋਰਦਾਰ ਹਨੇਰੀ ਝੱਖੜ ਕਾਰਨ ਖੰਬੇ ਟੁੱਟੇ <br/> ਅਗਲੀ ਖ਼ਬਰ ਐਸ. ਸੀ. ਐਸ. ਟੀ. ਐਕਟ ਅਧੀਨ ਦਰਜ ਮਾਮਲੇ 'ਚੋਂ ਤਤਕਾਲੀਨ ਸਰਪੰਚ ਸਮੇਤ 3 ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।