30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜ਼ੋਰਦਾਰ ਹਨੇਰੀ ਝੱਖੜ ਕਾਰਨ ਖੰਬੇ ਟੁੱਟੇ <br/>

ਜ਼ੋਰਦਾਰ ਹਨੇਰੀ ਝੱਖੜ ਕਾਰਣ ਟੁੱਟਿਆ ਬਿਜਲੀ ਦਾ ਖੰਭਾ ਅਤੇ ਦਰੱਖ਼ਤ ਡਿੱਗੇ ਪਏ ਬਿਜਲੀ ਦੇ ਖੰਬਾ, ਤਾਰਾਂ ਅਤੇ ਦਰੱਖ਼ਤ ਦਾ ਦਿ੍ਸ਼ | (ਸੱਜੇ) ਹਨੇਰੀ ਝੱਖੜ ਨਾਲ ਨੁਕਸਾਨੀਆਂ ਲਾਈਨਾਂ ਦੇ ਡਿੱਗੇ ਹੋਏ ਟਰਾਂਸਫਾਰਮਰ | ਤਸਵੀਰਾਂ : ਵਰਿੰਦਰ ਭਾਰਦਵਾਜ <br/> 06-06-2026
ਮੂਣਕ, 5 ਜੁਲਾਈ (ਵਰਿੰਦਰ ਭਾਰਦਵਾਜ)-ਜ਼ੋਰਦਾਰ ਹਨੇਰੀ ਝੱਖੜ ਕਾਰਣ ਖੰਬੇ ਅਤੇ ਤਾਰਾਂ ਟੁੱਟਣ ਨਾਲ ਮੂਣਕ ਸ਼ਹਿਰ ਸਮੇਤ ਬਿਜਲੀ ਦੇ 24 ਘੰਟੇ ਵਾਲੇ 13 ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਬਿਜਲੀ ਬੰਦ ਹੋ ਗਈ ਹੈ, ਜਿਸ ਦੀ ਮੁਰੰਮਤ ਲਈ ਬਿਜਲੀ ਵਿਭਾਗ ਦੇ ਐਸ ਡੀ ਓ ਜੋਧਾ ਰਾਮ ਸਮੇਤ ਜੇਈ ਤੇ ਮੁਲਾਜ਼ਮਾਂ ਦੀ ਟੀਮ ਵੱਲੋਂ ਲਾਈਨਾਂ ਨੂੰ ਮੁੜ ਖੜੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਅਨਾਜ ਮੰਡੀ ਕੋਲ ਦਰਖਤ ਡਿੱਗਣ ਨਾਲ ਤਰਾਂ ਤੇ ਖੰਬੇ ਟੁੱਟਣ ਮੂਣਕ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ, ਇਸ ਤੋਂ ਇਲਾਵਾ 70 ਖੰਬੇ ਟੁੱਟਣ ਨਾਲ 24 ਘੰਟੇ ਸਪਲਾਈ ਵਾਲੇ 13 ਫੀਡਰ ਪ੍ਰਭਾਵਿਤ ਹੋਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਹੈ ਜਿਸ ਨੂੰ ਮੁੜ ਬਹਾਲ ਕਰਨ ਲਈ ਕਈ ਘੰਟੇ ਦਾ ਸਮਾਂ ਲੱਗੇਗਾ | ਇਸ ਤੋਂ ਇਲਾਵਾ ਬਿਜਲੀ ਗਰਿੱਡ ਮੂਣਕ ਅਧੀਨ ਆਉਂਦੇ ਫੀਡਰ ਕੜੈਲ, ਪਾਪੜਾਂ, ਬੱਲਰਾਂ ਸਮੇਤ ਕਰੀਬ 13 ਫੀਡਰਾਂ ਦੀਆਂ ਤਾਰਾਂ ਤੇ ਦਰਖਤ ਡਿੱਗਣ ਨਾਲ ਖੰਬੇ ਟੁੱਟਣ ਕਾਰਣ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਐਸ ਡੀ ਓ ਜੋਧਾ ਰਾਮ ਨੇ ਦੱਸਿਆ ਮੂਣਕ ਸ਼ਹਿਰ ਸਮੇਤ 13 ਫੀਡਰਾਂ ਦੇ ਕਰੀਬ 70 ਖੰਬੇ ਟੁੱਟ ਗਏ ਹਨ ਬਿਜਲੀ ਸਪਲਾਈ ਨੂੰ ਬਹਾਲ ਕਰਣ ਲਈ ਖੰਬੇ ਤੇ ਤਾਰਾਂ ਅਤੇ ਹੋਰ ਲੋੜੀਂਦਾ ਸਮਾਨ ਸਟੋਰ ਚੋਂ ਮੰਗਵਾ ਲਿਆ ਗਿਆ ਹੈ, ਸ਼ਹਿਰ ਦੀ ਬਿਜਲੀ ਸਪਲਾਈ ਕੂੱਝ ਘੰਟਿਆਂ 'ਚ ਚਾਲੂ ਕਰ ਦਿੱਤੀ ਜਾਵੇਗੀ ਬਾਕੀ ਰਹਿੰਦੇ 24 ਘੰਟੇ ਅਤੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਵੀ ਜਲਦੀ ਹੀ ਚਾਲੂ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਖ਼ਾਲੀ ਪਲਾਟ 'ਚੋਂ ਪੁਲਿਸ ਨੇ ਕਰਵਾਈ ਸਫ਼ਾਈ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਮਿਲਿਆ ਆਰਥਿਕ ਲਾਭ-ਸਰਜੀਵਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।