10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਾਂਗਰਸ ਵਲੋਂ ਸਰਕਾਰੀ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 07-06-2026
ਮਲੇਰਕੋਟਲਾ, 6 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਦੀ ਅਗਵਾਈ ਹੇਠ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿੱਥੇ ਹਲਕਾ ਅਮਰਗੜ੍ਹ ਤੋਂ ਬੀਬਾ ਅਮਨਦੀਪ ਕੌਰ ਖੰਗੂੜਾ ਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਸਥਾਨਕ ਡੀ.ਸੀ. ਦਫ਼ਤਰ ਅੱਗੇ ਬੀਬਾ ਨਿਸ਼ਾਂਤ ਅਖ਼ਤਰ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਸਰਕਾਰੀ ਨੀਤੀਆਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ | ਧਰਨਾ ਪ੍ਰਦਰਸ਼ਨ ਵਧਦੇ ਤੇਲ ਦੀਆ ਕੀਮਤਾਂ, ਨੀਟ ਦੇ ਪੇਪਰ ਵਾਰ-ਵਾਰ ਲੀਕ ਹੋਣਾ, ਨੀਟ ਦੇ ਵਿਦਿਆਰਥੀਆਂ ਦਾ ਪੇਪਰ ਰੱਦ ਕਰਨ ਵਾਰੇ ਤੇ ਬੀਤੇ ਦਿਨੀਂ ਪਟਿਆਲਾ ਵਿਖੇ ਬੇਕਸੂਰ ਨੌਜਵਾਨਾਂ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈਆਂ ਗਈਆਂ ਡਾਂਗਾਂ ਲਈ ਇਨਸਾਫ਼ ਲੈਣ ਸਬੰਧੀ ਸੀ | ਕਾਂਗਰਸੀ ਆਗੂਆਂ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ਤੋਂ ਲੈ ਕੇ ਹਰ ਵਰਗ ਦੇ ਅੰਦਰ ਲੋਕਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਸਹੀ ਨਾ ਹੋਣ ਦੀ ਬਦੌਲਤ ਆਮ ਲੋਕ ਖ਼ੱਜਲ਼-ਖ਼ੁਆਰ ਹੋ ਰਹੇ ਹਨ | ਇਸ ਮੌਕੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਕਾਂਤਾ ਕੁਠਾਲਾ, ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਾਰ ਮਹਿਬੂਬ, ਪ੍ਰਧਾਨ ਕਰਮਜੀਤ ਸਿੰਘ, ਮਲੇਰਕੋਟਲਾ ਦੇ ਸੀਨੀਅਰ ਕਾਂਗਰਸੀ ਆਗੂ, ਜ਼ਿਲ੍ਹਾ ਕਮੇਟੀ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਅਹਿਮਦਗੜ੍ਹ ਦਿਹਾਤੀ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਅਹਿਮਦਗੜ੍ਹ ਸ਼ਹਿਰੀ ਦੇ ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਕਾਂਗਰਸ ਪ੍ਰਧਾਨ ਸਣੇ ਕਈ ਸੀਨੀਅਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਗੁਟਕਾ ਸਾਹਿਬ ਜੀ ਬੇਅਦਬੀ ਨੂੰ ਲੈ ਕੇ ਸੰਗਤਾਂ ਨੇ ਕੱਢਿਆ ਰੋਸ ਮਾਰਚ <br/> ਅਗਲੀ ਖ਼ਬਰ ਭਾਕਿਯੂ ਉਗਰਾਹਾਂ ਨੇ ਲਾਈਨਮੈਨ ਯੂਨੀਅਨ ਦੇ ਮੁਲਾਜ਼ਮਾਂ 'ਤੇ ਲਾਠੀਚਾਰਜ ਦੇ ਰੋਸ 'ਚ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।