ਸ਼ਹਿਣਾ, 7 ਜੂਨ (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਵਦੀਪ ਸਿੰਘ ਭਗਤਪੁਰਾ ਨੇ ਪਿੰਡ ਦੱੁਲਮਸਰ ਤੱਕ ਢਾਈ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਦੋ ਗੁਰਦੁਆਰਾ ਸਾਹਿਬ ਭਗਤਪੁਰਾ ਤੋਂ ਦੱੁਲਮਸਰ ਜਾਣ ਵਾਲੀ ਸੜਕ 'ਤੇ ਪੈਂਦੇ ਹਨ, ਪਰ ਸੜਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਾਰਨ ਬੁਰੀ ਤਰ੍ਹਾਂ ਟੱੁਟ ਚੱੁਕੀ ਸੀ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਇਸ ਮਾਰਗ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਦੀ ਹਾਮੀ ਭਰਦਿਆਂ ਤੁਰੰਤ ਢਾਈ ਕਰੋੜ ਦੀ ਰਾਸ਼ੀ ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਪਿੰਡ ਭਗਤਪੁਰਾ ਦੀਆਂ ਕੁੱਝ ਹੋਰ ਸੜਕਾਂ ਦਾ ਨਿਰਮਾਣ ਵੀ ਹਲਕਾ ਵਿਧਾਇਕ ਵਲੋਂ ਕਰਵਾਇਆ ਜਾਵੇਗਾ | ਜਿਨ੍ਹਾਂ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ | ਲਵਦੀਪ ਸਿੰਘ ਭਗਤਪੁਰਾ ਨੇ ਕਿਹਾ ਕਿ ਇਤਿਹਾਸਕ ਗੁਰੂ ਘਰਾਂ ਨੂੰ ਜਾਣ ਵਾਲੀ ਇਹ ਸੜਕ ਨੂੰ ਸੁੰਦਰ ਢੰਗ ਨਾਲ ਬਣਾਇਆ ਜਾਵੇਗਾ | ਇਸ ਮੌਕੇ ਸਰਪੰਚ ਸੁਖਦਰਸ਼ਨ ਸਿੰਘ ਮੋਨੀ ਦੱੁਲਮਸਰ, ਸਰਪੰਚ ਕੁਲਵੰਤ ਰਾਮ ਭਗਤਪੁਰਾ, ਠੇਕੇਦਾਰ ਗੁਰਦੀਪ ਸਿੰਘ, ਪੰਚ ਹਰਮੇਲ ਸਿੰਘ, ਡਾ: ਸ਼ੇਰ ਸਿੰਘ, ਸ਼ਲਿੰਦਰ ਸਿੰਘ ਬੱਗੀ, ਜਸਵਿੰਦਰ ਸਿੰਘ ਕਾਕਾ, ਹਰਬੰਸ ਸਿੰਘ ਮੈਂਬਰ, ਦੱਮਣ ਸਿੰਘ, ਮਨਜਿੰਦਰ ਸਿੰਘ, ਸਿਕੰਦਰ ਸਿੰਘ, ਬੀਬੀ ਮੋਟਰਾਂ ਵਾਲਾ ਤੇ ਜੱਸੀ ਆਦਿ ਵੀ ਹਾਜਰ ਸਨ |