28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ <br/>

ਅਜੀਤ ਡੈਸਕ 08-06-2026
ਸ਼ਹਿਣਾ, 7 ਜੂਨ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਬੁਰਜ ਦੀ ਅਗਵਾਈ ਹੇਠ ਸ਼ਹਿਣਾ ਵਿਖੇ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਦਿਆਂ ਡਾ: ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਦੀ ਮੀਟਿੰਗ ਪੰਜਾਬ ਦੇ ਮੰਤਰੀ ਮੰਡਲ ਨਾਲ ਹੋਈ | ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਨਾਲ ਸਿਹਤ ਮੰਤਰੀ ਡਾ: ਬਲਵੀਰ ਸਿੰਘ, ਡਾ: ਬਲਜੀਤ ਕੌਰ ਕੈਬਨਿਟ ਮੰਤਰੀ ਅਤੇ ਅਮਨ ਅਰੋੜਾ ਕੈਬਨਿਟ ਮੰਤਰੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਕੈਬਨਿਟ ਮੰਤਰੀ ਪੈਨਲ ਨੇ ਪ੍ਰੈਕਟੀਸ਼ਨਰਾਂ ਨੂੰ ਪਿੰਡਾਂ ਵਿਚ ਕੰਮ ਕਰਨ ਦੀ ਮਾਨਤਾ ਦੇਣ ਬਾਰੇ ਹਾਮੀ ਭਰੀ ਅਤੇ ਕਿਹਾ ਕਿ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਵੀ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਅਤੇ ਸਰਕਾਰ ਵਲੋਂ ਚਲਾਈਆਂ ਹੋਈਆਂ ਸਮਾਜ ਸੁਧਾਰ ਲਹਿਰਾਂ ਦਾ ਹਿੱਸਾ ਬਣ ਕੇ ਪੂਰਨ ਸਹਿਯੋਗ ਕਰਨਗੇ | ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਦਹਾਕਿਆਂ ਬੱਧੀ ਮੰਗ ਸੀ ਕਿ ਪਰ ਪ੍ਰੈਕਟੀਸ਼ਨਰਾਂ ਦੀ ਮਿਹਨਤ ਨੂੰ ਹੁਣ ਜਾ ਕੇ ਬੂਰ ਪਿਆ ਹੈ | ਉਨ੍ਹਾਂ ਮੀਟਿੰਗ ਵਿਚ ਹਾਜਰ ਪ੍ਰੈਕਟੀਸ਼ਨਰਾਂ ਨੂੰ ਕਿਹਾ ਕਿ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ | ਜਿਸ ਨਾਲ ਜਥੇਬੰਦੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ | ਇਸ ਮੌਕੇ ਡਾ: ਗੁਰਮੇਲ ਸਿੰਘ ਢਿੱਲਵਾਂ ਜ਼ਿਲ੍ਹਾ ਚੇਅਰਮੈਨ, ਡਾ: ਰਾਜ ਸਿੰਘ ਘੁੰਨਸ ਮੀਤ ਪ੍ਰਧਾਨ, ਚਮਕੌਰ ਸਿੰਘ ਵਿਧਾਤੇ ਜਨਰਲ ਸਕੱਤਰ, ਦਰਸ਼ਨ ਸਿੰਘ ਢਿੱਲਵਾਂ, ਅਮਨ ਜੈਮਲ ਸਿੰਘ ਵਾਲਾ, ਲੱਖੀ ਮੌੜ, ਚਰਨਜੀਤ ਸਿੰਘ ਮੌੜ ਪਟਿਆਲਾ, ਦਿਲਵਰ ਹੁਸੈਨ ਸ਼ਹਿਣਾ, ਇਰਫਾਨ ਰਾਮਗੜ੍ਹ, ਫ਼ਿਰੋਜ਼ ਚੀਮਾ, ਬਲਵਿੰਦਰ ਸ਼ਰਮਾ ਚੀਮਾ, ਅਵਤਾਰ ਸਿੰਘ ਸ਼ਹਿਣਾ, ਮੋਦਨ ਸਿੰਘ ਸ਼ਹਿਣਾ, ਬਲਜੀਤ ਸਿੰਘ ਬੱਲੋਕੇ, ਸੁਰਿੰਦਰ ਸਿੰਘ ਬੱਲੋਕੇ, ਗੁਰਦੀਪ ਸਿੰਘ ਮੱਲੀਆਂ, ਸਤਾਰ ਮੁਹੰਮਦ ਬੀਹਲਾ, ਦੀਪਕ ਭਦੌੜ, ਮਨਜੀਤ ਸਿੰਘ ਸੰਧੂ ਕਲਾਂ, ਰਮਨਦੀਪ ਸਿੰਘ ਸ਼ਹਿਣਾ, ਬਲਜੀਤ ਸਿੰਘ ਮੌੜ ਮਕਸੂਥਾ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਕਿਯੂ ਡਕੌਂਦਾ ਵਲੋਂ ਲਾਈਨਮੈਨਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ 'ਤੇ ਤਸ਼ੱਦਦ ਦੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।