29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਾਹਿਤ ਦੇ ਮੁੱਲਾਂਕਣ ਲਈ ਪ੍ਰਤਿਭਾਵਾਨ ਤੇ ਨਿਰਪੱਖ ਆਲੋਚਕਾਂ ਦੀ ਲੋੜ- ਧਰਮ ਸਿੰਘ ਕੰਮੇਆਣਾ <br/>

ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਸੁਖਵਿੰਦਰ ਸਿੰਘ ਫੁੱਲ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਹੋਏ ਸ਼ਾਨਦਾਰ ਸਾਹਿਤਕ ਸਮਾਗਮ 'ਚ ਸਭਾ ਦਾ ਤੇਰ੍ਹਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸਾਹਿਤਕਾਰ ਧਰਮ ਸਿੰਘ ਕੰਮੇਆਣਾ ਨੇ ਕੀਤੀ | ਇਸ ਸਮਾਗਮ ਵਿਚ ਡਾ. ਮੀਤ ਖਟੜਾ ਦਾ ਗ਼ਜ਼ਲ-ਸੰਗ੍ਰਹਿ 'ਜ਼ਖ਼ਮਾਂ ਦੀ ਲੋਅ' ਲੋਕ ਅਰਪਣ ਕੀਤਾ ਗਿਆ | ਪੁਸਤਕ ਸੰਬੰਧੀ ਪੜ੍ਹੇ ਆਪਣੇ ਖੋਜਪੂਰਨ ਪਰਚੇ 'ਚ ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਡਾ. ਮੀਤ ਖਟੜਾ ਦੀਆਂ ਗ਼ਜ਼ਲਾਂ ਆਮ ਆਦਮੀ ਦੇ ਦਰਦ ਨੂੰ ਜ਼ੁਬਾਨ ਦਿੰਦੀਆਂ ਹਨ | ਆਪਣੇ ਪ੍ਰਧਾਨਗੀ ਭਾਸ਼ਣ 'ਚ ਬੋਲਦਿਆਂ ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਅਜੋਕੇ ਦੌਰ 'ਚ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਨਾਮਾਤਰ ਆਲੋਚਕ ਹੀ ਰਹਿ ਗਏ ਹਨ, ਇਸ ਲਈ ਸਮਕਾਲੀ ਸਾਹਿਤ ਦਾ ਮੁੱਲਾਂਕਣ ਕਰ ਕੇ ਸਥਾਪਿਤ ਕਰਨ ਲਈ ਪ੍ਰਤਿਭਾਵਾਨ ਤੇ ਨਿਰਪੱਖ ਆਲੋਚਕਾਂ ਦੀ ਵੱਡੀ ਲੋੜ ਹੈ | ਵਿਚਾਰ-ਚਰਚਾ ਵਿਚ ਸ਼ਾਮਿਲ ਹੁੰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸੁਰਿੰਦਰ ਸ਼ਰਮਾ ਨਾਗਰਾ ਅਤੇ ਜਗੀਰ ਸਿੰਘ ਰਤਨ ਨੇ ਭਾਗ ਲਿਆ | ਡਾ. ਮੀਤ ਖਟੜਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਆਪਣੀਆਂ ਕੁੱਝ ਚੋਣਵੀਂਆਂ ਗ਼ਜ਼ਲਾਂ ਵੀ ਪੜ੍ਹ ਕੇ ਸੁਣਾਈਆਂ | ਇਸ ਮੌਕੇ ਬਲਜਿੰਦਰ ਬੱਲੀ ਈਲਵਾਲ ਦੇ ਗੀਤ 'ਭੁਲੇਖੇ' ਦਾ ਪੋਸਟਰ ਲੋਕ ਅਰਪਣ ਕੀਤਾ ਗਿਆ | ਪੰਥਕ ਕਵੀ ਲਾਭ ਸਿੰਘ ਝੱਮਟ ਦੇ ਪ੍ਰਭਾਵਸ਼ਾਲੀ ਗੀਤ ਨਾਲ ਸ਼ੁਰੂ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੇਮਿਸਾਲ ਕਵੀ ਦਰਬਾਰ 'ਚ ਤੇਜਿੰਦਰ ਸਿੰਘ ਚੰਡਿਹੋਕ, ਜਗੀਰ ਸਿੰਘ ਰਤਨ,ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ,ਅਮਰਜੀਤ ਸਿੰਘ ਅਮਨ, ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਚਰਨ ਸਿੰਘ ਬੰਬੀਹਾ ਭਾਈ, ਗੁਰਮੁਖ ਸਿੰਘ ਦਿਲਬਰ, ਰਣਜੀਤ ਸਿੰਘ, ਸੁਰਜੀਤ ਸਿੰਘ ਮੌਜੀ, ਅਮਨ ਜੱਖਲਾਂ, ਗੁਰਸ਼ਰਨ ਸਿੰਘ, ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸਿੰਘ ਲੋਟੇ, ਰਜਿੰਦਰ ਸਿੰਘ ਰਾਜਨ, ਸਰਬਜੀਤ ਸੰਗਰੂਰਵੀ, ਜਗਸੀਰ ਸਿੰਘ ਮੂਲੋਵਾਲ, ਨਵੀਨ ਸਿੰਗਲਾ, ਗੁਰੀ ਚੰਦੜ, ਮੱਘਰ ਸਿੰਘ ਕਰਤਾਰਪੁਰਾ, ਅਮਰ ਸਿੰਘ, ਜਸਬੀਰ ਮੰਡੇਰ, ਬਲਜਿੰਦਰ ਬੱਲੀ ਈਲਵਾਲ, ਸੁਰਿੰਦਰ ਸ਼ਰਮਾ ਨਾਗਰਾ, ਹਰਵੀਰ ਸਿੰਘ ਬਾਗੀ, ਪਰਮਜੀਤ ਕੌਰ, ਭੁਪਿੰਦਰ ਸਿੰਘ ਨਮੋਲ, ਕੁਲਵਿੰਦਰ ਬੰਟੀ, ਰਣਦੀਪ ਸਿੰਘ, ਸ਼ਿਵ ਕੁਮਾਰ ਅੰਬਾਲਵੀ, ਮਨੀਸ਼ਾ ਰਾਣੀ, ਪੰਮੀ ਫੱਗੂਵਾਲੀਆ, ਸੁਖਵਿੰਦਰ ਸਿੰਘ ਸੁੱਖੀ ਅਤੇ ਕੁਲਵਿੰਦਰ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ | ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ |

ਪਿਛਲੀ ਖ਼ਬਰ ਸੰਤ ਅਤਰ ਸਿੰਘ ਦਾ ਜੀਵਨ ਸਾਡੇ ਲਈ ਰਾਹ ਦਸੇਰਾ- ਪਿ੍ੰ: ਰਾਜਿੰਦਰ ਸਿੰਘ ਅਗਲੀ ਖ਼ਬਰ ਹਲਕਾ ਦਿੜ੍ਹਬਾ ਦੇ ਪਿੰਡਾਂ 'ਚ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਭੰਡੀ ਪ੍ਰਚਾਰ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।