29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੰਤ ਅਤਰ ਸਿੰਘ ਦਾ ਜੀਵਨ ਸਾਡੇ ਲਈ ਰਾਹ ਦਸੇਰਾ- ਪਿ੍ੰ: ਰਾਜਿੰਦਰ ਸਿੰਘ

ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਸਾਲਾਨਾ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਲੀਨ ਕੌਰ, ਮਾਸਟਰ ਪ੍ਰੀਤਮ ਸਿੰਘ, ਬਲਵੰਤ ਸਿੰਘ ਭਿੱਖੀ, ਚਰਨਕਮਲ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ ਦੀ ਦੇਖ ਰੇਖ ਹੇਠ ਜਾਰੀ ਹੈ | ਜਿਸ 'ਚ 100 ਤੋਂ ਵੱਧ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਗਿਆਨ ਹਾਸਿਲ ਕਰ ਰਹੇ ਹਨ | ਵੱਖ-ਵੱਖ ਬੁਲਾਰਿਆਂ ਗਿਆਨ ਸਿੰਘ ਭਵਾਨੀਗੜ੍ਹ ਵਲੋਂ ਸੇਵਾ ਸਿਮਰਨ ਦੇ ਵਿਸ਼ੇ 'ਤੇ ਪਿ੍ੰਸੀਪਲ ਅਨੰਤ ਕੌਰ ਵਲੋਂ ਗੁਰਮਤਿ ਸਾਖੀਆਂ ਬਾਰੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਕੈਂਪ ਦੇ ਚੌਥੇ ਦਿਨ ਪਿ੍ੰਸੀਪਲ ਡਾ. ਰਾਜਿੰਦਰ ਸਿੰਘ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਪਿੰਡ ਬਹਾਦਰਪੁਰ ਨੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋ ਕੇ ਸੰਤ ਅਤਰ ਸਿੰਘ ਜੀ ਦੇ 100 ਸਾਲਾ ਯਾਦ ਸ਼ਤਾਬਦੀ ਦੇ ਸੰਦਰਭ ਵਿੱਚ ਜਾਣਕਾਰੀ ਦਿੱਤੀ | ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਮਪੁਰਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੇ ਬਾਰਹਮਾਹਾ ਬਾਰੇ ਵਿਚਾਰ ਸਾਂਝੇ ਕੀਤੇ, ਜਦੋਂ ਕਿ ਗੁਰਲੀਨ ਕੌਰ ਦੀ ਅਗਵਾਈ 'ਚ ਬੱਚਿਆਂ ਨੂੰ ਮੂਲ-ਮੰਤਰ, ਗੁਰਮੰਤਰ ਅਤੇ ਦਸ ਗੁਰੂ ਸਾਹਿਬਾਨ ਦੇ ਨਾਂਅ ਦਿ੍ੜ ਕਰਵਾਏ ਜਾ ਰਹੇ ਹਨ | ਇਸ ਕੈਂਪ ਲਈ ਮੈਡਮ ਪਰਮਿੰਦਰ ਕੌਰ, ਮਹਿਕਪ੍ਰੀਤ ਕੌਰ, ਪ੍ਰਮੋਦ ਕੁਮਾਰੀ, ਅੰਮਿ੍ਤ ਕੌਰ, ਭਾਈ ਸੁੰਦਰ ਸਿੰਘ, ਅਵਤਾਰ ਸਿੰਘ ਵੱਖ-ਵੱਖ ਸੇਵਾਵਾਂ ਰਾਹੀਂ ਸਹਿਯੋਗ ਦੇ ਰਹੇ ਹਨ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਕੀਤਾ ਗਿਆ ਜਾਗਰੂਕ <br/> ਅਗਲੀ ਖ਼ਬਰ ਸਾਹਿਤ ਦੇ ਮੁੱਲਾਂਕਣ ਲਈ ਪ੍ਰਤਿਭਾਵਾਨ ਤੇ ਨਿਰਪੱਖ ਆਲੋਚਕਾਂ ਦੀ ਲੋੜ- ਧਰਮ ਸਿੰਘ ਕੰਮੇਆਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।