ਧੂਰੀ, 11 ਜੂਨ (ਸੰਜੇ ਲਹਿਰੀ)-ਮੁੱਖ ਮੰਤਰੀ ਦੇ ਹਲਕੇ ਵਿਚ ਬੇਰੁਜ਼ਗਾਰ ਈ. ਟੀ. ਟੀ. 5994 ਭਰਤੀ ਨਾਲ ਸੰਬੰਧਿਤ ਜਥੇਬੰਦੀ ਦੇ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇ ਕੇ ਮਰਨ ਵਰਤ 'ਤੇ ਬੈਠੇ ਹਰਜੀਤ ਸਿੰਘ ਮਾਨਸਾ ਦਾ ਮਰਨ ਵਰਤ ਖ਼ਤਮ ਕਰਵਾਇਆ ਜਾਵੇ | ਇਹ ਪ੍ਰਗਟਾਵਾ ਕਰਦਿਆਂ ਦੀ ਕਲਾਸ ਫੋਰ ਗਵਰਨਮੈਂਟ ਇੰਪਲਾਈਜ਼ ਯੂਨੀਅਨ ਦੇ ਧੂਰੀ ਇਕਾਈ ਦੇ ਪ੍ਰਧਾਨ ਹੰਸ ਰਾਜ ਦੀਦਾਰਗੜ੍ਹ ਨੇ ਧਰਨਾਕਾਰੀਆਂ ਦੀ ਹਮਾਇਤ ਵਿਚ ਪਹੁੰਚ ਕੇ ਕਰਦੇ ਆ ਮੈਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਇੰਨੀ ਦਿਨੀਂ ਆਮ ਲੋਕਾਂ ਦਾ ਜ਼ਮੀਨ 'ਤੇ ਤੁਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ ਜਦਕਿ ਹਰਜੀਤ ਸਿੰਘ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੀ. ਐਸ. ਐਨ. ਐਲ. ਟਾਵਰ 'ਤੇ ਚੜਿ੍ਹਆ ਹੋਇਆ ਹੈ ਅਤੇ ਮਰਨ ਵਰਤ 'ਤੇ ਬੈਠਾ ਹੈ | ਉਨ੍ਹਾਂ ਕਿਹਾ ਪੈ ਰਹੀ ਬੇਤਹਾਸ਼ਾ ਗਰਮੀ ਦੇ ਕਾਰਨ ਨੌਜਵਾਨ ਹਰਜੀਤ ਸਿੰਘ ਦੇ ਪੈਰ ਸੁੱਜ ਗਏ ਹਨ ਤੇ ਚਿਹਰਾ ਵੀ ਧੁੱਪ ਨਾਲ ਝੁਲਸਿਆ ਪਿਆ ਹੈ ਇਸ ਦੇ ਨਾਲ ਹੀ ਜਥੇਬੰਦੀ ਨਾਲ ਸੰਬੰਧਿਤ ਅਨੇਕਾਂ ਬੇਰੁਜ਼ਗਾਰ ਅਧਿਆਪਕ ਧਰਨੇ ਦੇ ਬੈਠਣ ਲਈ ਮਜਬੂਰ ਹਨ | ਉਨ੍ਹਾਂ ਸਰਕਾਰ ਪਾਸੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਲਈ ਹਮਦਰਦੀ ਭਰਿਆ ਰਵੱਈਆ ਅਪਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਾਡੀ ਜਥੇਬੰਦੀ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਪੂਰਨ ਤੌਰ 'ਤੇ ਹਮਾਇਤ ਕਰਦੀ ਹੈ | ਇਸ ਮੌਕੇ ਇੰਦਰ ਸਿੰਘ ਧੂਰੀ, ਨਰਾਇਣ ਦੱਤ, ਸੰਜੀਵ ਕੁਮਾਰ ਆਦਿ ਸ਼ਾਮਲ ਸਨ | 11ਐਸਐਨਜੀ22