07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਤੌਜ ਅਕੈਡਮੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਅਜੀਤ ਡੈਸਕ 12-06-2026
ਧਰਮਗੜ੍ਹ, 11 ਜੂਨ (ਗੁਰਜੀਤ ਸਿੰਘ ਚਹਿਲ)-ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਪਟਿਆਲਾ ਫਨ ਵਰਲਡ ਤੇ ਬਠਿੰਡਾ ਪਨੋਰਾਮਾ ਦਾ ਇਕ ਰੋਜ਼ਾ ਟੂਰ ਲਗਵਾਇਆ | ਅਕੈਡਮੀ ਪ੍ਰਬੰਧਕਾਂ ਵਲੋਂ ਲਟ ਗਰਮੀ ਦੀਆਂ ਛੁੱਟੀਆਂ ਦੇ ਚੱਲਦਿਆਂ ਬੱਚਿਆਂ ਦੇ ਮਨੋਰੰਜਨ ਤੇ ਗਿਆਨ 'ਚ ਵਾਧਾ ਕਰਨ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ | ਟੂਰ ਦੌਰਾਨ ਵਿਦਿਆਰਥੀਆਂ ਨੇ ਫਨ ਵਰਲਡ ਵਿਚ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਿਆ, ਜਦਕਿ ਬਠਿੰਡਾ ਪਨੋਰਾਮਾ ਵਿਖੇ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨਾਲ ਸੰਬੰਧਤ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਬੱਚਿਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਟੂਰ ਨੂੰ ਯਾਦਗਾਰ ਅਤੇ ਸਿੱਖਿਆਦਾਇਕ ਦੱਸਦਿਆਂ ਖੂਬ ਅਨੰਦ ਮਾਣਿਆ | ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ ਅਤੇ ਅਕੈਡਮੀ ਪ੍ਰਬੰਧਕ ਰਾਜ ਕੁਮਾਰ ਚੀਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਵਿੱਦਿਅਕ ਤੇ ਮਨੋਰੰਜਕ ਟੂਰ ਸਮੇਂ-ਸਮੇਂ 'ਤੇ ਲਗਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਤੇ ਸੱਭਿਆਚਾਰਕ ਜਾਣਕਾਰੀ ਵੀ ਮਿਲ ਸਕੇ | ਇਸ ਮੌਕੇ ਅਕੈਡਮੀ ਪਿ੍ੰਸੀਪਲ ਕੁਲਦੀਪ ਸਿੰਘ ਲਿੱਟ ਤੇ ਅਕੈਡਮੀ ਸਟਾਫ਼ ਨੇ ਵਿਦਿਆਰਥੀਆਂ ਨਾਲ ਇਸ ਵਿੱਦਿਅਕ ਟੂਰ 'ਚ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਸਿਟੀ ਪਾਰਕ ਮੂਹਰੇ ਲੱਗਣ ਵਾਲਾ ਧਰਨਾ ਕੀਤਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।