ਮਲੇਰਕੋਟਲਾ, 11 ਜੂਨ (ਮਨਜਿੰਦਰ ਸਿੰਘ ਸਰੌਦ)-ਸ੍ਰੀ ਚੰਦਰ ਦਰਬਾਰ ਵੱਡਾ ਡੇਰਾ ਉਦਾਸੀਨ ਆਸ਼ਰਮ ਪਿੰਡ ਲੱਛਾਵੱਦੀ ਹਿੰਮਤਾਨਾ ਵਿਖੇ ਸੰਤ ਸੁਆਮੀ ਤਰਸੇਮ ਮੁਨੀ ਜੀ ਤੇ ਸਮੂਹ ਸਮਾਧੀਆਂ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ 10ਵਾਂ ਪੰਚ ਧੂਣੀ ਸਾਧਨਾਂ ਤੇ ਸਾਲਾਨਾ ਜੋੜ ਮੇਲਾ ਅਸਥਾਨ ਦੇ ਮੁਖੀ ਸੰਤ ਸੁਆਮੀ ਰੈਂਕ ਮੁਨੀ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ ਸੰਬੰਧੀ ਅਸਥਾਨ ਦੇ ਸੇਵਾਦਾਰ ਰਿੰਕੂ ਸਿੰਘ ਖ਼ੁਰਦ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ 41 ਦਿਨ ਲਗਾਤਾਰ ਪੰਜ ਧੂਣੀ ਸਾਧਨਾਂ ਦੌਰਾਨ ਸੰਤ ਰੈਂਕ ਮੁਨੀ ਵਲੋਂ ਲਗਾਤਾਰ ਜਪ ਤਪ ਸਾਧਨਾ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਸਾਲਾਨਾ ਸਮਾਗਮ ਮੌਕੇ ਅਨੇਕਾਂ ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਕੀਰਤਨ ਨਾਲ ਜੋੜਿਆ | ਸਹੀਦ ਊਧਮ ਸਿੰਘ ਨੌਜਵਾਨ ਕਲੱਬ ਬਿਗੜਵਾਲ ਵਲੋਂ ਖੂਨਦਾਨ ਕੈਂਪ ਵੀ ਲਗਾਇਆ | ਵਾਤਾਵਰਨ ਦੀ ਸੰਭਾਲ ਲਈ ਕੇ. ਐਸ. ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਵਲੋਂ ਤਕਰੀਬਨ 500 ਬੂਟਾ ਵੰਡਿਆ ਤੇ ਬੂਟਿਆਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਭਾਈ ਮਨਦੀਪ ਸਿੰਘ ਖ਼ੁਰਦ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਭਾਈ ਗੁਰਵਿੰਦਰ ਸਿੰਘ ਲਵਲੀ, ਗੁਰਮੀਤ ਸਿੰਘ ਜਵੰਦਾ, ਕੁਲਵਿੰਦਰ ਸਿੰਘ ਕਾਲਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤਾਰਾ ਸਿੰਘ ਚੱਕ, ਕਵੀਸ਼ਰ ਉਕਾਂਰ ਸਿੰਘ ਮਾਝੀ ਵਾਲੇ, ਕਾਕੂ ਸਰਪੰਚ ਫੈਜਗੜ, ਥਾਣੇਦਾਰ ਸੰਜੀਵ ਕੁਮਾਰ, ਕਰਨੈਲ ਸਿੰਘ ਧੂਰੀ, ਕਰਮਜੀਤ ਹਰਿਆਉ, ਗੁਰਸੇਵਕ ਸਿੰਘ ਸਮਾਜ ਸੇਵੀ, ਤਰਲੋਕ ਦਾਸ, ਵਿੱਕੀ ਯੂ. ਕੇ. ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |