04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਭਾਜਪਾ ਮੰਡਲ ਖਨੌਰੀ ਦੀ ਪਿੰਡ ਭੂਲਣ ਵਿਖੇ ਹੋਈ ਮੀਟਿੰਗ <br/>

ਅਜੀਤ ਡੈਸਕ 16-06-2026
ਖਨੌਰੀ, 15 ਜੂਨ (ਬਲਵਿੰਦਰ ਸਿੰਘ ਥਿੰਦ) - ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਦੀ ਇੱਕ ਮੀਟਿੰਗ ਪਿੰਡ ਭੁੱਲਣ ਵਿਖੇ ਹੋਈ | ਭਾਰਤੀ ਜਨਤਾ ਪਾਰਟੀ ਦੇ ਓ.ਬੀ.ਸੀ. ਮੋਰਚਾ ਦੇ ਪ੍ਰਧਾਨ ਰਣਧੀਰ ਸਿੰਘ ਸੈਣੀ ਅਤੇ ਮੰਡਲ ਜਨਰਲ ਸਕੱਤਰ ਰਿਸ਼ੀਪਾਲ ਸ਼ਰਮਾ ਭੁੱਲਣ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਸਨਮਾਨ ਕੀਤਾ ਅਤੇ ਪਾਰਟੀ ਨੂੰ ਭਰਪੂਰ ਸਮਰਥਨ ਦਿੱਤਾ | ਇਸ ਮੀਟਿੰਗ ਨੂੰ ਬਲਜੀਤ ਸਿੰਘ ਬੋਪੁਰ ਜ਼ਿਲ੍ਹਾ ਵਾਈਸ ਪ੍ਰਧਾਨ ਸੰਗਰੂਰ 2 ਅਤੇ ਰਾਕੇਸ਼ ਗਿੱਲ ਬਨਾਰਸੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਹੁਣੇ ਤੋਂ ਹੀ ਜੁੱਟ ਜਾਣ ਦੇ ਲਈ ਤਿਆਰੀਆਂ ਖਿੱਚਣ ਦੇ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕੁੱਝ ਬੂਥ ਪ੍ਰਧਾਨਾਂ ਦੀ ਨਿਯੁਕਤੀਆਂ ਵੀ ਕੀਤੀਆਂ ਗਈਆਂ | ਜਿਸ ਵਿੱਚ ਖ਼ੁਸ਼ੀ ਰਾਮ 176 ਨੰਬਰ, ਸੋਨੂੰ ਰਾਮ 177 ਨੰਬਰ, ਕੁਲਦੀਪ ਸਿੰਘ 178 ਨੰਬਰ ਪਿੰਡ ਭੁੱਲਣ ਬੂਥਾਂ ਦੇ ਪ੍ਰਧਾਨ ਲਾਏ ਗਏ | ਜਗਵਿੰਦਰ ਸਿੰਘ ਨੂੰ 134 ਨੰਬਰ ਪਿੰਡ ਬਾਹਮਣੀਵਾਲਾ ਦਾ ਬੂਥ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਨਵੀਨ ਕੁਮਾਰ ਮੰਡਲ ਵਾਈਸ ਪ੍ਰਧਾਨ ਯੁਵਾ ਮੋਰਚਾ, ਰਾਮਫਲ ਪ੍ਰਜਾਪਤ ਮੰਡਲ ਵਾਈਸ ਪ੍ਰਧਾਨ ਓ.ਬੀ.ਸੀ. ਮੋਰਚਾ, ਦਿਨੇਸ਼ ਧੀਮਾਨ ਮੰਡਲ ਜਨਰਲ ਸੈਕਟਰੀ ਓ.ਬੀ.ਸੀ. ਮੋਰਚਾ ਅਤੇ ਰਾਜਪਾਲ ਵਾਲਮੀਕੀ ਮੰਡਲ ਜਨਰਲ ਸਕੱਤਰ ਐਸ.ਸੀ. ਮੋਰਚਾ ਨਿਯੁਕਤ ਕੀਤੇ ਗਏ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ | ਇਸ ਮੌਕੇ ਤੇ ਬਲਜੀਤ ਸਿੰਘ ਬੋਪੁਰ ਜ਼ਿਲ੍ਹਾ ਵਾਇਸ ਪ੍ਰਧਾਨ, ਰਾਕੇਸ਼ ਗਿੱਲ ਬਨਾਰਸੀ, ਰਿਸ਼ੀਪਾਲ ਸ਼ਰਮਾ, ਰਿਸ਼ੀਪਾਲ ਖਟਕੜ ਜਨਰਲ ਸਕੱਤਰ, ਜਗਜੀਤ ਸਿੰਘ ਗੋਠਵਾਲ ਮੰਡਲ ਵਾਈਸ ਪ੍ਰਧਾਨ, ਰਣਧੀਰ ਸਿੰਘ ਮੰਡਲ ਪ੍ਰਧਾਨ ਓ.ਬੀ.ਸੀ. ਮੋਰਚਾ, ਕੁਲਦੀਪ ਸਿੰਘ, ਮੇਵਾ ਸਿੰਘ, ਸੁਰੇਸ਼ ਕੁਮਾਰ, ਜਗਵਿੰਦਰ ਸਿੰਘ ਗਿੱਲ, ਗੁਰਮੇਲ ਸਿੰਘ, ਲੱਕੀ, ਲਖਵਿੰਦਰ ਸਿੰਘ ਲੱਖਾ, ਸੁਰੇਸ਼ ਕੁਮਾਰ, ਦਿਨੇਸ਼ ਕੁਮਾਰ, ਸ਼ਮਸ਼ੇਰ ਸਿੰਘ, ਰਾਜਪਾਲ, ਮਦਨ ਲਾਲ, ਰਾਜੇਸ਼ ਕੁਮਾਰ, ਪਿ੍ਥੀ ਸਿੰਘ, ਨਵੀਨ ਸਿੰਘ, ਰਿੰਕੂ ਸਿੰਘ, ਵਿਨੇ ਕੁਮਾਰ, ਗੁਰਮੇਲ ਸਿੰਘ, ਸੁਸ਼ੀਲ ਕੁਮਾਰ ਫ਼ੌਜੀ, ਅਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਾਮਫਲ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਅਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਅਰੋੜਾ ਵੈੱਲਫੇਅਰ ਸਭਾ ਵਲੋਂ ਤਰਸੇਮ ਕਾਲੜਾ ਦਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਸੰਬੰਧੀ ਸਿਖਲਾਈ ਕੈਂਪਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।